ਜੰਮੂ ਕਸ਼ਮੀਰ : SPO -ਪਤਨੀ ਤੋਂ ਬਾਅਦ ਬੇਟੀ ਨੇ ਵੀ ਤੋੜਿਆ ਦਮ , ਅੱਤਵਾਦੀਆਂ ਦੀ ਨਾਪਾਕ ਹਰਕਤ

By  Shanker Badra June 28th 2021 10:43 AM

ਪੁਲਵਾਮਾ : ਜੰਮੂ-ਕਸ਼ਮੀਰ ( J&K Police ) ਦੇ ਪੁਲਵਾਮਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਅੱਤਵਾਦੀਆਂ (Terrorists in Kashmir )  ਨੇ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (SPO fayaz ahmad )  (ਐਸਪੀਓ) ਅਤੇ ਉਸ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਦੋਂ ਕਿ ਉਨ੍ਹਾਂ ਦੀ ਧੀ ਹਮਲੇ ਵਿੱਚ ਜ਼ਖਮੀ ਹੋ ਗਈ ਸੀ। ਐਸਓਪੀ ਦੀ ਧੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਪਰ ਡਾਕਟਰ ਉਸ ਨੂੰ ਵੀ ਨਹੀਂ ਬਚਾ ਸਕੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ [caption id="attachment_510507" align="aligncenter" width="300"] ਜੰਮੂ ਕਸ਼ਮੀਰ : SPO -ਪਤਨੀ ਤੋਂ ਬਾਅਦ ਬੇਟੀ ਨੇ ਵੀ ਤੋੜਿਆ ਦਮ , ਅੱਤਵਾਦੀਆਂ ਦੀ ਨਾਪਾਕ ਹਰਕਤ[/caption] ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਰਾਤ ਕਰੀਬ 11 ਵਜੇ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਦੇ ਹਰੀਪਰੀਗਾਮ ਵਿਖੇ ਐਸਪੀਓ ਫੈਜ਼ ਅਹਿਮਦ ਦੇ ਘਰ ਦਾਖਲ ਹੋਏ ਅਤੇ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਐਸਪੀਓ ਅਤੇ ਉਸ ਦੀ ਪਤਨੀ ਰਾਜਾ ਬੇਗਮ ਨੇ ਦਮ ਤੋੜ ਦਿੱਤਾ, ਜਦੋਂ ਕਿ ਉਨ੍ਹਾਂ ਦੀ ਧੀ ਰਾਫੀਆ ਨੂੰ ਇਲਾਜ ਲਈ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। [caption id="attachment_510508" align="aligncenter" width="271"] ਜੰਮੂ ਕਸ਼ਮੀਰ : SPO -ਪਤਨੀ ਤੋਂ ਬਾਅਦ ਬੇਟੀ ਨੇ ਵੀ ਤੋੜਿਆ ਦਮ , ਅੱਤਵਾਦੀਆਂ ਦੀ ਨਾਪਾਕ ਹਰਕਤ[/caption] ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਤੋਂ ਪਹਿਲਾਂ ਜੰਮੂ ਦੇ ਨਰਵਾਲ ਖੇਤਰ ਵਿੱਚ 2 ਅੱਤਵਾਦੀਆਂ ਨੂੰ 5 ਕਿੱਲੋ ਆਈਈਡੀ ਸਮੇਤ ਕਾਬੂ ਕੀਤਾ ਗਿਆ ਸੀ। ਅੱਤਵਾਦੀਆਂ ਦੇ ਕਬਜ਼ੇ ਵਿਚੋਂ ਅਸਲਾ, ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਜੰਮੂ ਸ਼ਹਿਰ ਵਿੱਚ ਅੱਤਵਾਦੀਆਂ ਨੂੰ ਸਮੇਂ ਸਿਰ ਗ੍ਰਿਫਤਾਰ ਕਰਕੇ ਇੱਕ ਵੱਡੀ ਦਹਿਸ਼ਤਗਰਦੀ ਸਾਜਿਸ਼ ਨੂੰ ਰੋਕਿਆ ਗਿਆ ਹੈ। [caption id="attachment_510506" align="aligncenter" width="259"] ਜੰਮੂ ਕਸ਼ਮੀਰ : SPO -ਪਤਨੀ ਤੋਂ ਬਾਅਦ ਬੇਟੀ ਨੇ ਵੀ ਤੋੜਿਆ ਦਮ , ਅੱਤਵਾਦੀਆਂ ਦੀ ਨਾਪਾਕ ਹਰਕਤ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ ਜੰਮੂ ਪੁਲਿਸ ਨੇ ਸ਼ਹਿਰ ਦੇ ਬਾਹਰਵਾਰ ਇੱਕ ਵੱਡੇ ਸ਼ਾਪਿੰਗ ਮਾਲ ਦੇ ਕੋਲੋਂ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। ਇਸ ਦੇ ਅਧਾਰ 'ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ਹਿਰ ਵਿਚ ਵੱਡੀਆਂ ਥਾਵਾਂ 'ਤੇ ਕਬਜ਼ਾ ਕਰ ਰਹੇ ਸਨ। -PTCNews

Related Post