ਜੰਮੂ-ਕਸ਼ਮੀਰ 'ਚ ਲੋਕਲ ਬਾਡੀ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਜਾਰੀ ,ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

By  Shanker Badra October 8th 2018 10:01 AM -- Updated: October 8th 2018 10:07 AM

ਜੰਮੂ-ਕਸ਼ਮੀਰ 'ਚ ਲੋਕਲ ਬਾਡੀ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਜਾਰੀ ,ਸੁਰੱਖਿਆ ਦੇ ਪੁਖ਼ਤਾ ਪ੍ਰਬੰਧ:ਜੰਮੂ-ਕਸ਼ਮੀਰ ਵਿੱਚ ਅੱਜ ਪਹਿਲੇ ਪੜਾਅ ਦੀਆਂ ਸਥਾਨਕ ਲੋਕਲ ਬਾਡੀ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ।ਇਹ ਵੋਟਿੰਗ ਸਵੇਰੇ 7 ਵਜੇ ਹੀ ਸ਼ੁਰੂ ਹੋ ਗਈ ਸੀ।ਇਸ ਪੜਾਅ 'ਚ 11 ਜ਼ਿਲ੍ਹਿਆਂ ਦੇ 422 ਵਾਰਡਾਂ 'ਚ ਵੋਟਿੰਗ ਹੋ ਰਹੀ ਹੈ।ਇਨ੍ਹਾਂ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਇਹਨਾਂ ਚੋਣਾਂ ਦੇ 4 ਪੜਾਅ ਹਨ ਅਤੇ ਇਹ 8 ਤੋਂ ਬਾਅਦ 10, 13 ਅਤੇ 16 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਲਗਾਵਵਾਦੀਆਂ(ਵੱਖਵਾਦੀਆਂ) ਦੇ ਬੰਦ ਦੇ ਐਲਾਨ ਨੂੰ ਵੇਖਦੇ ਹੋਏ ਸੁਰੱਖਿਆ ਬਲਾਂ ਵੱਲੋਂ ਸੁਰੱਖਿਆ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਚੋਣ ਪ੍ਰਕਿਰਿਆ ਸ਼ਾਤੀਪੂਰਣ ਢੰਗ ਨਾਲ ਨੇਪਰੇ ਚੜ੍ਹ ਸਕੇ।ਇਨ੍ਹਾਂ ਚਾਰੇ ਪੜਾਵਾਂ ਵਿੱਚ ਚੋਣਾਂ ਹੋਣ ਤੋਂ ਬਾਅਦ 20 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਦੱਸ ਦਈਏ ਕਿ ਪਹਿਲੇ ਪੜਾਅ ਵਿੱਚ 11 ਜ਼ਿਲਿਆਂ ਦੇ 422 ਵਾਰਡਾਂ ਵਿੱਚ ਮਤਦਾਨ ਸ਼ੁਰੂ ਹੋ ਚੁੱਕਾ ਹੈ।ਉੱਧਰ, ਚੋਣਾਂ ਤੋਂ ਪਹਿਲਾਂ ਹੀ ਅੱਤਵਾਦੀਆਂ ਨੇ ਮਤਦਾਤਾਵਾਂ ਅਤੇ ਉਮੀਦਵਾਰਾਂ ਨੂੰ ਚੋਣਾਂ ਤੋਂ ਦੂਰ ਰਹਿਣ ਦੀ ਧਮਕੀ ਦਿੱਤੀ ਹੈ।ਇਸ ਨੂੰ ਵੇਖਦੇ ਹੋਏ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।ਕੇਂਦਰੀ ਅਰਧਸੈਨਿਕ ਬਲਾਂ ਦੀਆਂ 400 ਕੰਪਨੀਆਂ ਸੂਬੇ ਵਿੱਚ ਪਹੁੰਚ ਚੁੱਕੀਆਂ ਹਨ।ਪ੍ਰਸ਼ਾਸਨ ਨੇ ਉਮੀਦਵਾਰਾਂ ਨੂੰ ਸੁਰੱਖਿਅਤ ਜਗ੍ਹਾਵਾਂ ਉੱਤੇ ਰੱਖਿਆ ਹੈ ਅਤੇ ਨਿਡਰ ਹੋ ਕੇ ਚੋਣ ਕਰਾਉਣ ਦਾ ਦਾਅਵਾ ਕੀਤਾ ਹੈ।ਦੂਜੇ ਪਾਸੇ, ਚੋਣਾਂ ਦਾ ਬਾਈਕਾਟ ਕਰਨ ਵਾਲੇ ਹੁੱਰਿਅਤ ਕਾਂਫਰੇਂਸ ਦੇ ਨਰਮਪੰਥੀ ਧੜ੍ਹੇ ਦੇ ਪ੍ਰਧਾਨ ਮੀਰਵਾਇਜ ਉਮਰ ਫ਼ਾਰੂਕ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ। -PTCNews

Related Post