14 ਦਿਨਾਂ ਹਿਰਾਸਤ 'ਚ ਭੇਜਿਆ ਪੱਤਰਕਾਰ ਮਨਦੀਪ ਪੂਨੀਆ, ਰਿਹਾਈ ਦੀ ਤੇਜ਼ ਹੋਈ ਮੰਗ

By  Jagroop Kaur January 31st 2021 05:53 PM -- Updated: January 31st 2021 06:03 PM

ਦਿੱਲੀ ਪੁਲਿਸ ਪੰਜਾਬ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਲੱਗੀ ਹੈ। ਪੁਲਿਸ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਹੀ। ਜਿਥੇ ਬੀਤੇ ਦਿਨੀਂ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਸੁਤੰਤਰ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਝੂਠਾ ਪਰਚਾ ਦਰਜ ਕਰਦੇ ਹੋਏ ਪੂਨੀਆ 'ਤੇ ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਨਾਲ ਦੁਰਵਿਵਹਾਰ ਦਾ ਦੋਸ਼ ਲਾਇਆ ਗਿਆ ਹੈ।

ਹੋਰ ਪੜ੍ਹੋ :ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਨੇ ਕਹੀ ਵੱਡੀ ਗੱਲ, ਕਿਸਾਨਾਂ ਨੇ ਦੱਸਿਆ ਆਪਣਾ ਫੈਸਲਾ

ਇਸ ਤੋਂ ਪਹਿਲਾਂ ਪੂਨੀਆ ਦੇ ਨਾਲ ਹੀ ਇੱਕ ਹੋਰ ਪੱਤਰਕਾਰ ਧਰਮਿੰਦਰ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਪੁਲਿਸ ਨੇ ਅੱਜ ਸਵੇਰੇ ਧਰਮਿੰਦਰ ਨੂੰ ਰਿਹਾਅ ਕਰ ਦਿੱਤਾ ਜਦਕਿ ਪੂਨੀਆ ਖਿਲਾਫ ਦੋਸ਼ ਆਇਦ ਕੀਤੇ ਗਏ। ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਇੱਕ ਹੋਰ ਪਤਰਕਾਰ ਤੇ ਉਸ ਦੇ ਵੀਡੀਓ ਜਰਨਲਿਸਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਨਿਜੀ ਅਦਾਰੇ ਦੇ ਵੀਡੀਓ ਜਰਨਲਿਸਟ ਸਿਕੰਦਰ ਉੱਪਰ ਵੀ ਹਮਲਾ ਕੀਤਾ। ਪੁਲਿਸ ਪੰਜਾਬ ਦੇ ਪੱਤਰਕਾਰਾਂ ਤੋਂ ਕਾਫੀ ਔਖੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : 26 ਜਨਵਰੀ ਦੀ ਘਟਨਾ ‘ਤੇ ਬੋਲੇ ਪ੍ਰਧਾਨ ਮੰਤਰੀ ਮੋਦੀ, ਤਿਰੰਗੇ ਦਾ ਅਪਮਾਨ ਦੇਖ ਕੇ ਦੇਸ਼ ਹੋਇਆ ਹੈ ਦੁਖੀ

ਦੱਸ ਦਈਏ ਕਿ 26 ਜਨਵਰੀ ਤੋਂ ਬਾਅਦ ਪੁਲਿਸ ਮੀਡੀਆ ਉੱਪਰ ਕਾਫੀ ਸਖਤ ਹੋ ਗਈ ਹੈ। ਪੁਲਿਸ ਇਸ ਗੱਲ ਤੋਂ ਔਖੀ ਹੈ ਕਿਉਂਕਿ ਸਿੰਘੂ ਬਾਰਡਰ ਉੱਪਰ ਪੁਲਿਸ ਦੀ ਹਾਜ਼ਰੀ ਵਿੱਚ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਮੀਡੀਆ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਏ ਤੇ ਅਸਲੀਅਤ ਸਾਹਮਣੇ ਲਿਆਂਦੀ। ਇਸ ਮਗਰੋਂ ਪੁਲਿਸ ਪੱਤਰਕਾਰਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ।Journalists stage protest outside Delhi Police headquarters, demand release of Punia'ਦ ਵਾਇਰ' ਦੇ ਸੰਪਾਦਕ 'ਤੇ ਕੇਸ ਦਰਜ

ਯੂਪੀ ਪੁਲਿਸ ਨੇ 'ਦ ਵਾਇਰ' ਦੇ ਸੰਪਾਦਕ ਸਿਧਾਰਥ ਵਰਦਰਾਜਨ ਖਿਲਾਫ ਕੇਸ ਦਰਜ ਕੀਤਾ ਹੈ। ਦਰਅਸਲ, ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਇਕ ਕਿਸਾਨ ਦੀ ਮੌਤ ਨਾਲ ਜੁੜੀ ਖ਼ਬਰਾਂ ਸਾਂਝੀਆਂ ਕਰਨ 'ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਐਫਆਈਆਰ ਦਰਜ ਕਰਦਿਆਂ ਦਹਿਸ਼ਤ ਫੈਲਾਉਣ ਤੇ ਜਨਤਾ ਨੂੰ ਭੜਕਾਉਣ ਸਣੇ ਕਈ ਦੋਸ਼ ਲਾਏ ਗਏ ਹਨ|

ਜ਼ਿਰਕਯੋਗ ਹੈ ਕਿ ਇਹਨਾਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਪਤਰਕਾਰ ਦੀ ਰਿਹੈ ਦੀ ਮਹਿਮਾ ਤੇਜ਼ ਹੋ ਗਈ ਹੈ ਅਤੇ ਇਸ ਦੇ ਲਈ ਧਰਨੇ ਲਾਏ ਜਾ ਰਹੇ ਹਨ। ਅਤੇ ਕਿਸਾਨ ਆਗੂਆਂ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਜਨਤਾ ਦੇ ਚੌਥੇ ਸਤੰਭ ਨੂੰ ਇਸ ਤਰ੍ਹਾਂ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।Delhi Police Arrest Journalist at Singhu Protest Site, Detain and Release Another

Journalists demand release of Punia, farmer , ਅੰਦੋਲਨ

Related Post