ਜੇਪੀ ਨੱਡਾ ਅੱਜ ਸੰਭਾਲਣਗੇ ਕੌਮੀ ਪ੍ਰਧਾਨ ਦਾ ਅਹੁਦਾ ,ਪਾਰਟੀ ਹੈੱਡਕੁਆਰਟਰ ਵਿੱਚ ਚੋਣ ਪ੍ਰਕਿਰਿਆ ਜਾਰੀ

By  Shanker Badra January 20th 2020 12:19 PM

ਜੇਪੀ ਨੱਡਾ ਅੱਜ ਸੰਭਾਲਣਗੇ ਕੌਮੀ ਪ੍ਰਧਾਨ ਦਾ ਅਹੁਦਾ ,ਪਾਰਟੀ ਹੈੱਡਕੁਆਰਟਰ ਵਿੱਚ ਚੋਣ ਪ੍ਰਕਿਰਿਆ ਜਾਰੀ:ਨਵੀਂ ਦਿੱਲੀ : ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅੱਜ ਕੌਮੀ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਇਸ ਸਬੰਧੀ ਪਾਰਟੀ ਹੈੱਡਕੁਆਰਟਰ ਵਿਖੇ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਨੱਡਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਦੇ ਇਸ ਅਹੁਦੇ ’ਤੇ ਬਿਨ੍ਹਾਂ ਮੁਕਾਬਲਾ ਚੁਣੇ ਜਾਣ ਦੀ ਆਸ ਹੈ।

JP Nadda Set To Take Over From Amit Shah As New BJP Chief Today ਜੇਪੀ ਨੱਡਾ ਅੱਜ ਸੰਭਾਲਣਗੇਕੌਮੀ ਪ੍ਰਧਾਨ ਦਾ ਅਹੁਦਾ , ਪਾਰਟੀ ਹੈੱਡਕੁਆਰਟਰ ਵਿੱਚ ਚੋਣ ਪ੍ਰਕਿਰਿਆ ਜਾਰੀ

ਇਸ ਦੌਰਾਨ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਦੀ ਪਤਨੀ ਮੱਲਿਕਾ ਨੱਡਾ ਨੇ ਨੱਡਾ ਦੇ ਕੌਮੀ ਪ੍ਰਧਾਨ ਬਣਨ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ। ਹਰ ਕੋਈ ਖੁਸ਼ ਹੈ, ਮੇਰਾ ਪਰਿਵਾਰ, ਬਿਲਾਸਪੁਰ, ਹਿਮਾਚਲ ਪ੍ਰਦੇਸ਼ ਅੱਜ ਬਹੁਤ ਖੁਸ਼ ਹੈ। ਅੱਜ ਇਕ ਛੋਟੇ ਰਾਜ ਦਾ ਵਿਅਕਤੀ ਇਕ ਵੱਡੀ ਜ਼ਿੰਮੇਵਾਰੀ ਲੈਣ ਜਾ ਰਿਹਾ ਹੈ।

JP Nadda Set To Take Over From Amit Shah As New BJP Chief Today ਜੇਪੀ ਨੱਡਾ ਅੱਜ ਸੰਭਾਲਣਗੇਕੌਮੀ ਪ੍ਰਧਾਨ ਦਾ ਅਹੁਦਾ , ਪਾਰਟੀ ਹੈੱਡਕੁਆਰਟਰ ਵਿੱਚ ਚੋਣ ਪ੍ਰਕਿਰਿਆ ਜਾਰੀ

ਪਾਰਟੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਸਮੇਤ ਸਾਰੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਨੇ ਸੂਬਾਈ ਪ੍ਰਧਾਨ ਜੇਪੀ ਨੱਡਾ ਦੇ ਨਾਮ ਦੀ ਪੇਸ਼ਕਸ਼ ਰੱਖੀ ਹੈ। ਉਨ੍ਹਾਂ ਨੂੰ ਮੋਦੀ ਅਤੇ ਅਮਿਤ ਸ਼ਾਹ ਤੋਂ ਇਲਾਵਾ ਸੰਘ ਦਾ ਕਰੀਬੀ ਮੰਨਿਆ ਜਾਂਦਾ ਹੈ।

JP Nadda Set To Take Over From Amit Shah As New BJP Chief Today ਜੇਪੀ ਨੱਡਾ ਅੱਜ ਸੰਭਾਲਣਗੇਕੌਮੀ ਪ੍ਰਧਾਨ ਦਾ ਅਹੁਦਾ , ਪਾਰਟੀ ਹੈੱਡਕੁਆਰਟਰ ਵਿੱਚ ਚੋਣ ਪ੍ਰਕਿਰਿਆ ਜਾਰੀ

ਦੱਸ ਦੇਈਏ ਕਿ ਜੇਪੀ ਨੱਡਾ ਰਾਜ ਸਭਾ ਤੋਂ ਸੰਸਦ ਮੈਂਬਰ ਹਨ। ਉਹ ਭਾਜਪਾ ਸੰਸਦੀ ਬੋਰਡ ਦੇ ਸਕੱਤਰ ਵੀ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪੀ ਸੀ। ਭਾਜਪਾ ਨੇ ਉਥੇ 80 ਵਿਚੋਂ 62 ਸੀਟਾਂ ਜਿੱਤੀਆਂ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ 19 ਜੂਨ 2019 ਨੂੰ ਨੱਡਾ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

-PTCNews

Related Post