ਰੋਹਤਕ ਲਈ ਰਵਾਨਾ ਹੋਏ ਜੱਜ, ਅੱਜ ਹੋਵੇਗੀ ਰਾਮ ਰਹੀਮ ਨੂੰ ਸਜ਼ਾ

By  Joshi August 28th 2017 12:11 PM -- Updated: August 28th 2017 01:12 PM

ਅੱਜ 28 ਤਰੀਕ ਨੂੰ ਰਾਮ ਰਹੀਮ ਨੂੰ ਸਜ਼ਾ ਹੋਣੀ ਹੈ ਅਤੇ ਇਸ ਲਈ ਜੱਜ ਰਾਜਿੰਦਰ ਪਾਰਕ, ਚੰਡੀਗੜ ਤੋਂ ਰੋਹਤਕ ਲਈ ਰਵਾਨਾ ਹੋ ਚੁੱਕੇ ਹਨ। ਸੂਤਰਾਂ ਅਨੁਸਾਰ ਮਿੰਟਾਂ 'ਚ ਜੱਜ ਜਗਦੀਪ ਸਿੰਘ ਰੋਹਤਕ ਪਹੁੰਚ ਜਾਣਗੇ ਜਿੱਥੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਹੋਣ ਤੋਂ ਬਾਅਦ ਸਜ਼ਾ ਸੁਣਾਏ ਜਾਣ ਲਈ ਕਾਰਵਾਈ ਹੋਣੀ ਹੈ।

ਕਿਸੇ ਵੀ ਵਕਤ ਜੱਜ ਜਗਦੀਪ ਸਿੰਘ ਪਹੁੰਚ ਸਕਦੇ ਨੇ ਰੋਹਤਕ, ਰਾਜਿੰਦਰ ਪਾਰਕ ਤੋਂ ਹੋਏ ਸੀ ਰਵਾਨਾ

(Judge left for Rohtak, Ram Rahim to be sentenced today) Judge left for Rohtak, Ram Rahim to be sentenced todayਰੋਹਤਕ ਦੇ ਬਾਹਰੋ ਬਾਹਰ ਬਣੀ ਇਸ ਜੇਲ 'ਚ ਜੱਜ ਸਿੱਧਾ ਪਹੁੰਚਣਗੇ ਅਤੇ ਭਾਰੀ ਸੁਰੱਖਿਆ 'ਚ ਉਹਨਾਂ ਨੂੰ ਜੇਲ ਤੱਕ ਪਹੁੰਚਾਇਆ ਜਾਵੇਗਾ।

ਖਬਰਾਂ ਅਨੁਸਾਰ ਰਾਮ ਰਹੀਮ ਨੂੰ 7 ਸਾਲ ਜਾਂ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋਣ ਦੀ ਉਮੀਦ ਹੈ। —PTC News

Related Post