ਰੋਕਣ ਗਏ ਸੀ ਬਿਜਲੀ ਚੋਰੀ, ਲੋਕਾਂ ਨੇ ਮਾਰੀਆਂ ਇੱਟਾਂ, ਜਾਣੋ ਮਾਮਲਾ!

By  Joshi November 14th 2017 03:10 PM

ਬਿਜਲੀ ਦੀਆਂ ਮਹਿੰਗੀਆਂ ਹੁੰਦੀਆਂ ਦਰਾਂ ਦੇ ਨਾਲ ਹੀ ਇਸਦੀ ਚੋਰੀ ਦੀ ਦਰ ਵੀ ਵੱੱਧਣ ਲੱਗ ਜਾਂਦੀ ਹੈ। ਕੋਈ ਹੈਰਾਨੀਜਨਕ ਗੱਲ ਨਹੀਂ ਜੇਕਰ ਪਤਾ ਲੱਗੇ ਕੇ ਸੂਬੇ ਦੀਆਂ ਕਈ ਜਗ੍ਹਾਵਾਂ 'ਤੇ ਲੋਕਾਂ ਵੱੱਲੋਂ ਕਿਸੇ ਨਾ ਕਿਸੇ ਢੰਗ ਨਾਲ ਬਿਜਲੀ ਚੋਰੀ ਕਰਨ ਦੇ ਸਾਧਨ ਲੱਭ ਲਏ ਜਾਂਦੇ ਹਨ। ਰੋਕਣ ਗਏ ਸੀ ਬਿਜਲੀ ਚੋਰੀ, ਲੋਕਾਂ ਨੇ ਮਾਰੀਆਂ ਇੱਟਾਂ, ਜਾਣੋ ਮਾਮਲਾ!ਹੁਣੇ ਮਿਲੀ ਖਬਰ ਅਨੁਸਾਰ, ਬਿਜਲੀ ਚੋਰੀ ਕਰਨ ਗਈ ਟੀਮ ਦੇ ਨਾਲ ਮਾਰ ਕੁਟਾਈ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੇ.ਈ ਦੇ ਸਿਰ 'ਚ ਲੋਕਾਂ ਵੱਲੋਂ ਇੱਟ ਮਾਰੀ ਗਈ ਅਤੇ ਦੂਸਰੇ ਸਟਾਫ ਨੂੰ ਵੀ ਲੱਤਾਂ ਮੁੱਕਿਆਂ ਨਾਲ ਕੁਟਿਆ ਗਿਆ। ਇਹ ਖਬਰ ਦੁਲਹੇੜਾ ਪਿੰਡ 'ਚ ਬਿਜਲੀ ਚੋਰੀ ਫੜ੍ਹਣ ਗਈ ਟੀਮ ਦੀ ਹੈ। ਇਸ ਟੀਮ 'ਚ ਜੇ.ਈ ਸ਼ਿਵਪਾਲ ਦੇ ਨਾਲ 6 ਕਰਮਚਾਰੀਆਂ ਦਾ ਸਟਾਫ ਵੀ ਮੌਜੂਦ ਸੀ। ਇਹ ਵਾਰਦਾਤ ਦੁਲਹੇੜਾ ਦੇ ਨਵੀਨ ਦੇ ਘਰ ਚੋਰੀ ਫੜ੍ਹਣ ਦੇ ਦੌਰਾਨ ਹੋਈ ਹੈ। —PTC News

Related Post