ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ

By  Joshi October 17th 2017 01:30 PM -- Updated: October 18th 2017 12:37 PM

ਜਦੋਂ ਗੱਲ ਕੈਨੇਡਾ ਦੀ ਆਉਂਦੀ ਹੈ ਤਾਂ ਮਿਨੀ ਪੰਜਾਬ ਵੀ ਨਾਲ ਹੀ ਯਾਦ ਆ ਜਾਂਦਾ ਹੈ। ਹਰ ਸਾਲ ਕਈ ਲੋਕ ਭਾਰਤ ਤੋਂ ਕੈਨੇਡਾ ਜਾ ਕੇ ਵੱਸ ਜਾਂਦੇ ਹਨ ਅਤੇ ਜਦੋਂ ਦੀਵਾਲੀ ਵਰਗਾ ਕੋਈ ਤਿਉਹਾਰ ਆਉਂਦਾ ਹੈ ਤਾਂ ਇੱਥੇ ਜਿੰਨ੍ਹਾ ਹੀ ਉਤਸ਼ਾਹ ਉਥੇ ਵੀ ਹੁੰਦਾ ਹੈ। ਇਸ ਵਾਰ ਵੀ ਕੈਨੇਡਾ 'ਚ ਦੀਵਾਲੀ ਦੀਆਂ ਤਿਆਰੀਆਂ ਧੂਮਧਾਮ ਨਾਲ ਚੱਲ ਰਹੀਆਂ ਹਨ ਅਤੇ ਇਸ ਮੌਕੇ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਟਰੂਡੋ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਲਿਖਿਆ, ''ਦੀਵਾਲੀ ਮੁਬਾਰਕ, ਅੱਜ ਰਾਤ ਅਸੀਂ ਓਟਾਵਾ ਵਿਚ ਇਸ ਦਾ ਜਸ਼ਨ ਮਨਾ ਰਹੇ ਹਾਂ।'' ਭਾਰਤੀ ਰਵਾਇਤੀ ਪੋਸ਼ਾਕ ਪਹਿਨੇ ਟਰੂਡੋ ਕਾਫੀ ਜੱਚ ਰਹੇ ਸਨ ਅਤੇ ਦੀਵੇ ਜਗਾ ਰਹੇ ਸਨ। ਪਰ ਗੱਲ ਉਦੋਂ ਉਲਟੀ ਪੈ ਗਈ ਜਦੋਂ ਵਲੋਂ 'ਦੀਵਾਲੀ ਮੁਬਾਰਕ' ਕਹਿਣ ਤੇ ਕੁਝ ਲੋਕ ਨਾਰਾਜ਼ ਹੋ ਗਏ। ਉਹਨਾਂ ਟਰੂਡੋ ਨੂੰ ਜਵਾਬ ਦੇ ਕੇ ਕਿਹਾ , ''ਦੀਵਾਲੀ ਮੁਬਾਰਕ ਨਹੀਂ ਦੀਵਾਲੀ ਦੀਆਂ ਵਧਾਈਆਂ ਕਿਹਾ ਜਾਂਦਾ ਹੈ।'' ਕਿਸੇ ਹੋਰ ਨੇ ਕਿਹਾ, "ਸਹੀ ਸ਼ਬਦਾਂ 'ਚ ਕਿਹਾ ਜਾਵੇ ਤਾਂ 'ਸ਼ੁੱਭ ਦੀਵਾਲੀ' ਹੁੰਦਾ ਹੈ, ਦੀਵਾਲੀ ਮੁਬਾਰਕ ਨਹੀਂ। " ਪਰ ਕੁਝ ਲੋਕਾਂ ਨੇ ਟਰੂਡੋ ਦਾ ਸਮਰਥਮਨ ਕੀਤਾ ਅਤੇ ਕਿਹਾ ਕਿ ਇਹ ਫਰਕ ਨਹੀਂ ਪੈਣਾ ਚਾਹੀਦਾ ਕਿ ਦੀਵਾਲੀ ਮੁਬਾਰਕ ਕਿਹਾ ਜਾ ਰਿਹਾ ਹੈ ਜਾਂ ਸ਼ੁਭਕਾਮਨਾ ਦਿੱਤੀ ਜਾ ਰਹੀ ਹੈ। ਟਰੂਡੋ ਸਭ ਧਰਮਾਂ ਅਤੇ ਦੇਸ਼ਾਂ ਦੇ ਰੀਤੀ ਰਿਵਾਜਾਂ ਦਾ ਸਤਿਕਾਰ ਕਰਦੇ ਹਨ ਇੰਨ੍ਹਾ ਹੀ ਬਹੁਤ ਹੈ। —PTC News

Related Post