ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ, ਪਰਿਵਾਰ ਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ

By  Jashan A May 13th 2019 09:14 AM

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ, ਪਰਿਵਾਰ ਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ ,ਮੋਹਾਲੀ: ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਖੇਤਰ 'ਚ ਧਰੂ ਤਾਰੇ ਵਾਂਗ ਚਮਕ ਰਿਹਾ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਿਮਾਗ਼ ਦੀ ਨਾੜੀ ਫਟ ਜਾਣ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ।

bittu ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ, ਪਰਿਵਾਰ ਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ

ਹੋਰ ਪੜ੍ਹੋ:ਜੈਨ ਧਰਮ ‘ਚ ਸੋਗ ਦੀ ਲਹਿਰ , ਜੈਨ ਮੁਨੀ ਤਰੁਣ ਸਾਗਰ ਦਾ ਹੋਇਆ ਦੇਹਾਂਤ

ਜਿਸ ਦਾ ਬੀਤੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਬਿੱਟੂ ਦਾ ਅਸਲ ਨਾਂ ਨਰਿੰਦਰ ਸਿੰਘ ਸੀ ਪਰ ਕਬੱਡੀ ਖਿਡਾਰੀ ਵਜੋਂ 'ਬਿੱਟੂ ਦੁਗਾਲ' ਦੇ ਨਾਂ ਨਾਲ ਜਾਣੇ ਜਾਂਦੇ ਸਨ।ਬਿੱਟੂ ਦੀ ਮ੍ਰਿਤਕ ਦੇਹ ਅੱਜ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਦੁਗਾਲ ਵਿਖੇ ਪੁੱਜੇਗੀ । ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਪੂਰੇ ਕਬੱਡੀ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।

bittu ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ, ਪਰਿਵਾਰ ਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ

ਦੱਸ ਦੇਈਏ ਕਿ 16 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਜਦੋਂ ਬਿੱਟੂ ਆਪਣੇ ਘਰ 'ਚ ਸੀ ਤਾਂ ਅਚਾਨਕ ਉਸ ਨੂੰ ਸਿਰ 'ਚ ਦਰਦ ਮਹਿਸੂਸ ਹੋਇਆ ਤਾਂ ਉਹ ਇਕ ਦਮ ਬੇਹੋਸ਼ ਹੋ ਗਏ ਤੇ ਜਦੋਂ ਉਸ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੇ ਦਿਮਾਗ਼ ਦੀ ਨਾੜੀ ਫਟੀ ਹੋਣ ਸਬੰਧੀ ਜਾਣਕਾਰੀ ਦਿੱਤੀ ਤੇ ਲਗਾਤਾਰ ਕਈ ਘੰਟੇ ਇਲਾਜ ਕੀਤਾ ਪਰ ਸੁਧਾਰ ਨਾ ਹੁੰਦਿਆਂ ਦੇਖ ਉਸ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਲਗਾਤਾਰ ਉਸ ਦਾ ਇਲਾਜ਼ ਕੀਤਾ ਜਾ ਰਿਹਾ ਸੀ ਪਰ ਹਾਲਤ ਚਿੰਤਾਜਨਕ ਬਣੀ ਰਹੀ।

ਹੋਰ ਪੜ੍ਹੋ:ਨਸ਼ੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਪਿੰਡ ‘ਚ ਸੋਗ ਦੀ ਲਹਿਰ

ਨਾਮਵਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਨੌਜਵਾਨ ਸੀ ਜਿਸ ਨੇ ਕਬੱਡੀ ਦੇ ਖੇਤਰ ਵਿਚ ਪੈਰ ਪਾਇਆ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 2003 'ਚ ਪਹਿਲੀ ਵਾਰ ਇੰਗਲੈਂਡ ਤੇ 2004 ਆਪਣੀ ਖੇਡ ਦੇ ਬਲਬੂਤੇ ਕੈਨੇਡਾ ਦਾ ਦੌਰਾ ਕੀਤਾ।

bittu ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਦੇਹਾਂਤ, ਪਰਿਵਾਰ ਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ

ਕਬੱਡੀ ਦੇ ਖੇਤਰ 'ਚ ਉਹ ਧਰੂ ਤਾਰੇ ਵਾਂਗੂ ਉਸ ਵਕਤ ਚਮਕ ਕੇ ਸਾਹਮਣੇ ਆਇਆ ਜਦੋਂ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ।ਵਿਸ਼ਵ ਕੱਪ 'ਚ ਉਸ ਦੇ ਪ੍ਰਦਰਸ਼ਨ ਨੇ ਬਿੱਟੂ ਦੁਗਾਲ ਨੂੰ ਵੱਖਰੀ ਪਛਾਣ ਦਿਵਾਈ ਤੇ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਉਸ ਨੂੰ ਮੰਡੀ ਬੋਰਡ 'ਚ ਸਰਕਾਰੀ ਨੌਕਰੀ 'ਤੇ ਨਿਯੁਕਤ ਕੀਤਾ ਗਿਆ।

-PTC News

Related Post