ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ

By  Shanker Badra February 6th 2019 12:04 PM

ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ:ਕਾਨਪੁਰ : ਕਾਨਪੁਰ ਵਿੱਚ ਹੋਏ 1984 ਦੇ ਸਿੱਖ ਦੰਗਿਆਂ ਦੀ ਜਾਂਚ ਨੂੰ ਲੈ ਕੇ ਯੋਗੀ ਸਰਕਾਰ ਨੇ ਐਸਆਈਟੀ ਬਣਾਈ ਹੈ।ਇਸ ਦੌਰਾਨ ਬਣਾਈ ਗਈ ਐਸਆਈਟੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਕੀਤੀ ਜਾਵੇਗੀ।ਜਾਣਕਾਰੀ ਅਨੁਸਾਰ ਇਹ ਐਸਆਈਟੀ ਸਾਬਕਾ ਡੀ.ਜੀ. ਅਤੁਲ ਦੀ ਅਗਵਾਈ ਐਸਆਈਟੀ ਬਣਾਈ ਹੈ।

Kanpur Sikh massacre Investigation UP Government Created SIT ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ

ਦਰਅਸਲ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।ਜਿਸ ਮਗਰੋਂ ਕਾਨਪੁਰ ਵਿੱਚ ਹੋਏ 1984 ਦੇ ਸਿੱਖ ਵਿਰੋਧੀ ਹਿੰਸਾ ਦੇ ਪੀੜਤਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ SIT ਜਾਂਚ ਦੀ ਮੰਗ ਕੀਤੀ ਸੀ।ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਨਵੰਬਰ ਵਿੱਚ ਸੁਣਵਾਈ ਦੌਰਾਨ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।

Kanpur Sikh massacre Investigation UP Government Created SIT ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਕਿਹਾ ਸੀ ਕਿ ਕਾਨਪੁਰ ਵਿੱਚ 1984 ਦੇ ਸਿੱਖ ਵਿਰੋਧੀ ਹਿੰਸਾ ਦੀ ਜਾਂਚ SIT ਤੋਂ ਕਰਾਈ ਜਾਵੇ ਜਾਂ ਨਹੀਂ ਪਰ ਇਹ ਉੱਤਰ ਪ੍ਰਦੇਸ਼ ਸਰਕਾਰ ਤੈਅ ਕਰੇ।ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਕਾਨੂੰਨ ਵਿਵਸਥਾ ਯੂਪੀ ਸਰਕਾਰ ਦਾ ਵਿਸ਼ਾ ਹੈ।ਅਜਿਹੇ ਵਿੱਚ SIT ਜਾਂਚ ਦਾ ਫ਼ੈਸਲਾ ਸੂਬਾ ਸਰਕਾਰ ਕਰੇ।

Kanpur Sikh massacre Investigation UP Government Created SIT ਕਾਨਪੁਰ ਸਿੱਖ ਕਤਲੇਆਮ : 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਯੋਗੀ ਸਰਕਾਰ ਨੇ ਬਣਾਈ ਐਸਆਈਟੀ

ਜ਼ਿਕਰਯੋਗ ਹੈ ਕਿ ਕਾਨਪੁਰ ਵਿੱਚ ਹੋਏ 1984 ਦੇ ਸਿੱਖ ਦੰਗਿਆਂ ਵਿੱਚ 127 ਲੋਕਾਂ ਦੀ ਮੌਤ ਹੋਈ ਸੀ।ਜ਼ਿਆਦਾਤਰ ਮਾਮਲੇ ਸਬੂਤਾਂ ਦੀ ਕਮੀ ਕਾਰਨ ਬੰਦ ਕੀਤੇ ਜਾ ਚੁੱਕੇ ਹਨ।ਇੱਥੋਂ ਤੱਕ ਕਿ ਜਿਸ ਇਲਾਕੇ ਵਿੱਚ ਸਿੱਖਾਂ ਦਾ ਕਤਲ ਹੋਇਆ ਉੱਥੋਂ ਦੇ ਸਬੰਧਿਤ ਥਾਣੇ ਇਹ ਕਹਿੰਦੇ ਹਨ ਕਿ ਇੱਥੇ ਕੋਈ ਮੌਤ ਨਹੀਂ ਹੋਈ, ਨਾ ਹੀ ਦੰਗਾ ਹੋਇਆ ਹੈ ਜਦਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਦੰਗਿਆਂ ਬਾਬਤ ਕੁੱਲ 2800 FIR ਦਰਜ ਹੋਈਆਂ ਸਨ।

-PTCNews

Related Post