ਮਿਹਨਤ ਸੱਦਕਾ ਕਾਂਤਾ ਚੌਹਾਨ ਬਣੀ ਔਰਤਾਂ ਲਈ ਮਿਸਾਲ

By  Ravinder Singh March 7th 2022 02:17 PM

ਜਲੰਧਰ: ਔਰਤਾਂ ਮਰਦਾਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਭਾਰਤ ਦੀ ਕਲਪਨਾ ਚਾਵਲਾ ਨੇ ਪੁਲਾੜ ਵਿੱਚ ਜਾ ਕੇ ਔਰਤਾਂ ਲਈ ਮਿਸਾਲ ਪੈਦਾ ਕੀਤੀ। ਕਲਪਨਾ ਚਾਵਲਾ ਉਤੇ ਪੂਰਾ ਭਾਰਤ ਮਾਣ ਮਹਿਸੂਸ ਕਰਦਾ ਹੈ। ਕਿਸੇ ਵੀ ਖੇਤਰ ਵਿੱਚ ਕੋਈ ਵੀ ਸਫਲ ਹੋਵੇ ਉਸ ਦੇ ਪਿੱਛੇ ਸੰਘਰਸ਼ ਜ਼ਰੂਰ ਹੁੰਦਾ ਹੈ। ਕਾਮਯਾਬ ਔਰਤਾਂ ਨੂੰ ਸਨਮਾਨ ਦੇਣ ਲਈ 8 ਮਾਰਚ ਨੂੰ ਮਹਿਲਾ ਦਿਵਸ (women day ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਿਹਨਤ ਸੱਦਕਾ ਕਾਂਤਾ ਚੌਹਾਨ ਬਣੀ ਔਰਤਾਂ ਲਈ ਮਿਸਾਲਜਲੰਧਰ ਦੀ ਰਹਿਣ ਵਾਲੀ ਕਾਂਤਾ ਚੌਹਾਨ ਦੇ ਕਾਮਯਾਬ ਹੋਣ ਪਿੱਛੇ ਵੀ ਲੰਬਾ ਸੰਘਰਸ਼ ਹੈ। ਕਾਂਤਾ ਚੌਹਾਨ ਉਤੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਵੱਡੀ ਜ਼ਿੰਮੇਵਾਰੀ ਸੀ। ਇਸ ਜ਼ਿੰਮੇਵਾਰੀ ਨੇ ਹੀ ਉਸ ਨੂੰ ਕਾਮਯਾਬ ਬਣਾ ਦਿੱਤਾ। ਸ਼ੁਰੂਆਤ ਵਿੱਚ ਕਾਂਤਾ ਚੌਹਾਨ ਕੋਲ ਕਈ ਵੀ ਰੁਜ਼ਗਾਰ ਦਾ ਸਾਧਨ ਨਹੀਂ ਸੀ। ਮਿਹਨਤ ਸੱਦਕਾ ਕਾਂਤਾ ਚੌਹਾਨ ਬਣੀ ਔਰਤਾਂ ਲਈ ਮਿਸਾਲਉਸ ਨੇ ਐਕਟਿਵਾ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ ਅਤੇ ਇਸ ਨੂੰ ਕੰਪਨੀ ਵਿੱਚ ਰਜਿਸਟਰ ਕਰ ਕੇ ਸਵਾਰੀਆਂ ਲਈ ਲਗਾ ਦਿੱਤੀ। ਇਹ ਉਸ ਦੇ ਪਹਿਲਾਂ ਰੁਜ਼ਗਾਰ ਸੀ, ਉਸ ਨੇ ਮਿਹਨਤ, ਸ਼ਿੱਦਤ ਤੇ ਬੁਲੰਦ ਹੌਸਲੇ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਸ਼ੁਰੂ ਕਰ ਦਿੱਤਾ। ਇਸ ਵਿਚਕਾਰ ਕੋਰੋਨਾ ਨੇ ਉਸ ਦੇ ਰਸਤੇ ਵਿੱਚ ਵੱਡਾ ਅੜਿੱਕਾ ਪਾਇਆ। ਮਿਹਨਤ ਸੱਦਕਾ ਕਾਂਤਾ ਚੌਹਾਨ ਬਣੀ ਔਰਤਾਂ ਲਈ ਮਿਸਾਲ ਇਸ ਸਭ ਦੇ ਬਾਵਜੂਦ ਕਾਂਤਾ ਚੌਹਾਨ ਨੇ ਹਾਰ ਨਹੀਂ ਮੰਨੀ ਅਤੇ ਜਲੰਧਰ ਦੇ ਦੋਆਬਾ ਚੌਕ ਵਿਖੇ ਪਰੌਂਠਿਆਂ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲਿਆ। ਹੌਲੀ-ਹੌਲੀ ਕਾਂਤਾ ਚੌਹਾਨ ਨੇ ਬੱਸ ਸਟੈਂਡ ਨੇੜੇ ਇਕ ਢਾਬੇ ਖੋਲ੍ਹ ਲਿਆ। ਉਸ ਦੇ ਢਾਬੇ ਤੋਂ ਦੂਰੋਂ-ਦੂਰੋਂ ਲੋਕ ਪਰੌਂਠੇ ਖਾਣ ਲਈ ਆਉਂਦੇ ਹਨ ਤੇ ਉਸ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦੇ। ਕਈ ਨੇਤਾ ਅਤੇ ਹੋਰ ਸੈਲੀਬ੍ਰਟੀਜ਼ ਵੀ ਉਥੇ ਪੁੱਜਦੇ ਤੇ ਕਾਂਤਾ ਚੌਹਾਨ ਦੀ ਸ਼ਲਾਘਾ ਕਰਦੇ। ਇਹ ਵੀ ਪੜ੍ਹੋ : ਬੁਡਾਪੇਸਟ ਤੋਂ ਵਿਦਿਆਰਥੀਆਂ ਦੇ ਆਖਰੀ ਬੈਚ ਨਾਲ ਦਿੱਲੀ ਪਹੁੰਚੇ ਹਰਦੀਪ ਪੁਰੀ

Related Post