ਬੁਡਾਪੇਸਟ ਤੋਂ ਵਿਦਿਆਰਥੀਆਂ ਦੇ ਆਖਰੀ ਬੈਚ ਨਾਲ ਦਿੱਲੀ ਪਹੁੰਚੇ ਹਰਦੀਪ ਪੁਰੀ
ਨਵੀਂ ਦਿੱਲੀ, 7 ਮਾਰਚ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸੋਮਵਾਰ ਨੂੰ ਹੰਗਰੀ ਤੋਂ ਲੋਕਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਗੰਗਾ' ਦੀ ਨਿਗਰਾਨੀ ਕਰਨ ਤੋਂ ਬਾਅਦ ਬੁਡਾਪੇਸਟ ਤੋਂ ਫਸੇ 6711 ਭਾਰਤੀ ਵਿਦਿਆਰਥੀਆਂ ਦੇ ਆਖਰੀ ਬੈਚ ਦੇ ਨਾਲ ਵਾਪਸ ਪਰਤ ਆਏ ਹਨ। ਇਹ ਵੀ ਪੜ੍ਹੋ: ਫਲਸਤੀਨ 'ਚ ਮ੍ਰਿਤ ਪਾਏ ਗਏ ਭਾਰਤੀ ਸਫ਼ੀਰ; ਵਿਦੇਸ਼ ਮੰਤਰੀ ਨੂੰ ਲੱਗਿਆ 'ਡੂੰਘਾ ਸਦਮਾ'
ਪੁਰੀ ਸੋਮਵਾਰ ਨੂੰ ਕੱਢੇ ਗਏ ਭਾਰਤੀਆਂ ਦੇ ਆਖਰੀ ਜੱਥੇ ਦੇ ਨਾਲ ਦਿੱਲੀ ਪਹੁੰਚ ਗਏ ਹਨ। ਟਵਿੱਟਰ 'ਤੇ ਲੈ ਕੇ ਕੇਂਦਰੀ ਮੰਤਰੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨ ਹੁਣ ਆਪਣੇ-ਆਪਣੇ ਘਰ ਪਹੁੰਚ ਸਕਦੇ ਹਨ ਅਤੇ ਆਪਣੇ ਮਾਪਿਆਂ ਅਤੇ ਪਰਿਵਾਰਾਂ ਨਾਲ ਮਿਲ ਸਕਦੇ ਹਨ। ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਲਿੱਖਿਆ "ਬੁਡਾਪੇਸਟ ਤੋਂ ਸਾਡੇ 6711 ਵਿਦਿਆਰਥੀਆਂ ਦੇ ਆਖਰੀ ਬੈਚ ਦੇ ਨਾਲ ਦਿੱਲੀ ਪਹੁੰਚ ਕੇ ਬਹੁਤ ਖੁਸ਼ੀ ਹੋਈ। ਨੌਜਵਾਨਾਂ ਦੇ ਘਰ ਪਹੁੰਚਣ 'ਤੇ ਖੁਸ਼ੀ, ਉਤਸ਼ਾਹ ਅਤੇ ਰਾਹਤ ਹੈ ਅਤੇ ਉਹ ਜਲਦੀ ਹੀ ਆਪਣੇ ਮਾਤਾ-ਪਿਤਾ ਅਤੇ ਪਰਿਵਾਰਾਂ ਨਾਲ ਹੋਣਗੇ। ਮਦਦ ਕਰਨ ਦਾ ਬਹੁਤ ਮਾਣ ਮਹਿਸੂਸ ਹੋਇਆ ਹੈ।"Inadvertent typo. Final number evacuated from Budapest to India is 6177 not 6711 as mentioned.#OperationGanga @MEAIndia @IndiaInHungary @PIBHomeAffairs @PIB_India @MIB_India https://t.co/ZdDvEM7XJG — Hardeep Singh Puri (@HardeepSPuri) March 7, 2022