ਪੰਜਾਬ 'ਚ ਮੀਂਹ ਦਾ ਕਹਿਰ , ਕਪੂਰਥਲਾ 'ਚ 2 ਘਰਾਂ ਦੀਆਂ ਡਿੱਗੀਆਂ ਛੱਤਾਂ , ਬੱਚਿਆਂ ਸਮੇਤ 3 ਦੀ ਮੌਤ , 7 ਜ਼ਖਮੀ

By  Shanker Badra September 24th 2018 01:02 PM

ਪੰਜਾਬ 'ਚ ਮੀਂਹ ਦਾ ਕਹਿਰ , ਕਪੂਰਥਲਾ 'ਚ 2 ਘਰਾਂ ਦੀਆਂ ਡਿੱਗੀਆਂ ਛੱਤਾਂ , ਬੱਚਿਆਂ ਸਮੇਤ 3 ਦੀ ਮੌਤ ,7 ਜ਼ਖਮੀ :ਪੰਜਾਬ 'ਚ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।ਬੀਤੇ 3 ਦਿਨਾਂ ਤੋਂ ਮੀਂਹ ਕਾਰਨ ਕਿਤੇ ਨਾਲੇ 'ਚ ਕਾਰ ਵਹਿ ਗਈ ਤੇ ਕਿਤੇ ਦੀਵਾਰ ਡਿੱਗਣ ਨਾਲ ਜਾਣੀ ਨੁਕਸਾਨ ਹੋਇਆ ਹੈ।ਇਸ ਤੇਜ਼ ਮੀਂਹ ਨਾਲ ਸੂਬੇ 'ਚ ਤਾਂ ਇੰਨਾ ਪਾਣੀ ਭਰ ਗਿਆ ਕਿ ਗੱਡੀਆਂ ਦੇ ਨਾਲ-ਨਾਲ ਇਨਸਾਨ ਤੱਕ ਵੀ ਪਾਣੀ 'ਚ ਵਹਿ ਗਏ ਹਨ। ਪੰਜਾਬ 'ਚ ਭਾਰੀ ਮੀਂਹ ਤੋਂ ਬਾਅਦ ਸੜਕਾਂ ਸਮੁੰਦਰ 'ਚ ਤਬਦੀਲ ਹੋ ਗਈਆਂ ਹਨ।ਜਿਸ ਕਾਰਨ ਸੜਕਾਂ ਤੋਂ ਲੈ ਕੇ ਹੋਟਲ ਅਤੇ ਹਸਪਤਾਲ 'ਚ ਹੜ ਵਰਗੇ ਹਲਾਤ ਦਿਖਾਈ ਦੇਣ ਲੱਗੇ ਹਨ।ਹੈਰਾਨੀ ਦੀ ਗੱਲ ਇਹ ਹੈ ਕਿ 3 ਦਿਨਾਂ 'ਚ ਹੀ ਮੀਂਹ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਅਤੇ ਭਾਰੀ ਮੀਂਹ ਨਾਲ ਸੜਕਾਂ ਸਮੁੰਦਰ ਬਣ ਗਈਆਂ ਹਨ। ਕਪੂਰਥਲਾ ਵਿੱਚ ਭਾਰੀ ਮੀਂਹ ਕਾਰਨ 2 ਥਾਵਾਂ 'ਤੇ ਘਰ ਦੀਆਂ ਛੱਤਾਂ ਡਿੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।ਕਪੂਰਥਲਾ ਦੇ ਪਿੰਡ ਬੂਟ ਵਿਖੇ ਭਾਰੀ ਮੀਂਹ ਦੇ ਚੱਲਦਿਆਂ ਘਰ ਦੀ ਛੱਤ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ।ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਹਸਪਤਾਲ 'ਚ ਦਾਖ਼ਲ ਕਰਾਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ 24 ਸਾਲਾ ਗੁਰਮੇਜ ਸਿੰਘ ਦੇ ਰੂਪ 'ਚ ਹੋਈ ਹੈ। ਇਸ ਦੇ ਨਾਲ ਹੀ ਦੂਸਰੀ ਘਟਨਾ ਮਹੱਲਾ ਮੁਤਾਤਗੜ੍ਹ ਦੇ ਵਿੱਚ ਵਾਪਰੀ ਹੈ।ਜਿਥੇ ਸੁੱਤੇ ਪਏ ਪਰਿਵਾਰ 'ਤੇ ਛੱਤ ਡਿੱਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਹੈ ਜਦਕਿ ਪਰਿਵਾਰ ਦੇ 5 ਲੋਕ ਜ਼ਖਮੀ ਹਨ। -PTCNews

Related Post