ਪ੍ਰਸਿੱਧ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਬਾਰੇ ਫੈਲਾਈ ਗਈ ਮੌਤ ਦੀ ਝੂਠੀ ਖ਼ਬਰ , ਵੀਡੀਓ ਜਾਰੀ ਕਰਕੇ ਆਪਣੀ ਸਲਾਮਤੀ ਬਾਰੇ ਦੱਸਿਆ

By  Kaveri Joshi May 26th 2020 02:25 PM -- Updated: May 26th 2020 02:50 PM

ਪ੍ਰਸਿੱਧ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਬਾਰੇ ਫੈਲਾਈ ਗਈ ਮੌਤ ਦੀ ਝੂਠੀ ਖ਼ਬਰ , ਵੀਡੀਓ ਜਾਰੀ ਕਰਕੇ ਆਪਣੀ ਸਲਾਮਤੀ ਬਾਰੇ ਦੱਸਿਆ : ਬਾਲੀਵੁੱਡ ਅਦਾਕਾਰਾਂ ਅਤੇ ਕਈ ਨੇਤਾਵਾਂ ਦੀ ਮੌਤ ਦੀ ਝੂਠੀ ਅਫ਼ਵਾਹ ਫੈਲਣ ਦੀਆਂ ਕਈ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ , ਅਜਿਹੀ ਹੀ ਇੱਕ ਖ਼ਬਰ ਪਾਲੀਵੁੱਡ ਦੇ ਉੱਘੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਬਾਰੇ ਵੀ ਫੈਲੀ ਹੈ , ਜਿਸਦਾ ਖੰਡਨ ਕਰਦੇ ਹੋਏ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਉਹ ਬਿਲਕੁਲ ਠੀਕ- ਠਾਕ ਹਨ ।

https://www.instagram.com/p/CAkw7mWhlzx/?utm_source=ig_web_copy_link

ਮਿਲੀ ਜਾਣਕਾਰੀ ਮੁਤਾਬਿਕ ਕਰਮਜੀਤ ਅਨਮੋਲ ਬਾਰੇ ਕਿਸੇ ਸ਼ਰਾਰਤੀ ਅਨਸਰ ਨੇ ਇੱਕ ਆਈਡੀ ਤੋਂ ਸੋਸ਼ਲ ਮੀਡੀਆ 'ਤੇ ਇਹ ਝੂਠੀ ਖ਼ਬਰ ਫੈਲਾ ਦਿੱਤੀ ਕਿ ਉਹਨਾਂ ਦੀ ਮੌਤ ਹੋ ਗਈ ਹੈ , ਜਿਸ ਉਪਰੰਤ ਉਹਨਾਂ ਦੀ ਸਲਾਮਤੀ ਪੁੱਛਣ ਲਈ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ । ਲਗਾਤਾਰ ਆ ਰਹੀਆਂ ਕਾਲਾਂ ਦੇ ਚਲਦੇ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਅਤੇ ਸਭ ਨੂੰ ਆਪਣੀ ਸਲਾਮਤੀ ਬਾਰੇ ਦੱਸਿਆ ਕਿ ਵਾਹਿਗੁਰੂ ਦੀ ਮਿਹਰ ਸਦਕਾ ਉਹ ਬਿਲਕੁਲ ਤੰਦਰੁਸਤ ਹਨ ।

ਉਹਨਾਂ ਵੀਡੀਓ 'ਚ ਆਪਣੇ ਸਕੇ- ਸਬੰਧੀਆਂ , ਦੋਸਤਾਂ, ਸ਼ੁਭਚਿੰਤਕਾਂ ਅਤੇ ਪ੍ਰਸ਼ੰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ , ਜਿਹਨਾਂ ਵੱਲੋਂ ਅਜਿਹੀ ਫੇਕ ਖ਼ਬਰ ਫੈਲਣ 'ਤੇ ਉਹਨਾਂ ਦਾ ਹਾਲ ਜਾਣਨ ਲਈ ਫ਼ੋਨ ਕੀਤੇ ਗਏ  । ਉਹਨਾਂ ਕਿਹਾ ਕਿ ਜਿਸ ਨੇ ਵੀ ਅਜਿਹੀ ਝੂਠੀ ਖ਼ਬਰ ਫੈਲਾਈ ਉਸਦੀ ਆਈਡੀ ਤੋਂ ਹੋਰ ਵੀ ਫਿਲਮੀ ਜਗਤ ਦੀਆਂ ਹਸਤੀਆਂ ਦੀਆਂ ਝੂਠੀਆਂ ਖ਼ਬਰਾਂ ਲਗਾਈਆਂ ਗਈਆਂ ਹਨ।

ਉਹਨਾਂ ਕਿਹਾ ਕਿ ਉਹ ਖੁਸ਼ ਹਨ ਕਿ ਲੋਕ ਉਹਨਾਂ ਦੀ ਪਰਵਾਹ ਕਰਦੇ ਹਨ ਅਤੇ ਉਹਨਾਂ ਨੇ ਮੇਰੀ ਸਲਾਮਤੀ ਬਾਰੇ ਮੇਰੇ ਤੋਂ ਪੁੱਛਣ ਲਈ ਲਗਾਤਾਰ ਮੈਨੂੰ ਫ਼ੋਨ ਕੀਤੇ। ਉਹਨਾਂ ਲੋਕਾਂ ਨੂੰ ਅਜਿਹੀਆਂ ਝੂਠੀਆਂ ਖ਼ਬਰਾਂ ਤੋਂ ਸੁਚੇਤ ਹੋਣ ਲਈ ਵੀ ਆਖਿਆ ।

ਹਾਸਰਸ ਕਲਾਕਾਰ, ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿੰਨ੍ਹੇ ਮੇਰਾ ਦਿਲ ਲੁਟਿਆ , ਜੱਟ & ਜੁਲੀਅੱਟ , ਕੈਰੀ ਓਨ ਜੱਟਾ, ਭਾਜੀ ਇਨ ਪ੍ਰੋਬਲਮ,ਜੱਟ ਜੇਮਸ ਬੌਂਡ, ਕੈਰੀ ਓਨ ਜੱਟਾ -2, ਅਰਦਾਸ, ਅੰਬਰਸਰੀਆ, ਬੰਬੂਕਾਟ ਅਤੇ ਨਿੱਕਾ ਜ਼ੈਲਦਾਰ ਸਮੇਤ ਕਈ ਪੰਜਾਬੀ ਫ਼ਿਲਮਾਂ 'ਚ ਆਪਣੀ ਦਮਦਾਰ ਭੂਮਿਕਾ ਨਿਭਾ ਚੁੱਕੇ ਹਨ , ਜਾਂ ਕਹਿ ਲਓ ਕਿ ਪੰਜਾਬੀ ਫ਼ਿਲਮਾਂ 'ਚ ਉਹਨਾਂ ਦੀ ਮੌਜੂਦਗੀ ਬਿਨ੍ਹਾਂ ਮਨੋਰੰਜਨ ਵਾਲਾ ਰੰਗ ਫਿੱਕਾ-ਫਿੱਕਾ ਲੱਗਦਾ ਹੈ ।

Related Post