ਕਰਨਾਟਕ: ਨਾਲੇ 'ਚੋਂ ਮਿਲੀ ਅੱਠ ਸਾਲਾ ਬੱਚੀ ਦੀ ਲਾਸ਼, ਕਤਲ ਹੋਣ ਦਾ ਹੈ ਸ਼ੱਕ

By  Riya Bawa November 22nd 2021 10:25 AM -- Updated: November 22nd 2021 10:32 AM

Karnataka Body of eight year old girl: ਕਰਨਾਟਕ ਦੇ ਮੰਗਲੁਰੂ 'ਚ ਐਤਵਾਰ ਸ਼ਾਮ ਨੂੰ ਅੱਠ ਸਾਲ ਦੀ ਬੱਚੀ ਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਮਾਪਿਆਂ ਨੂੰ ਸ਼ੱਕ ਹੈ ਕਿ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨਾਲੇ ਵਿੱਚ ਸੁੱਟ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਟਾਈਲਾਂ ਦੀ ਫੈਕਟਰੀ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਧੀ ਹੈ।

ਲੜਕੀ ਦੇ ਮਾਤਾ-ਪਿਤਾ ਕੰਮ 'ਤੇ ਸਨ। ਪੁਲਿਸ ਨੇ ਦੱਸਿਆ ਕਿ ਲੜਕੀ ਸ਼ਾਮ 4 ਵਜੇ ਤੋਂ ਲਾਪਤਾ ਸੀ, ਦੋ ਘੰਟੇ ਬਾਅਦ ਉਸ ਦੀ ਲਾਸ਼ ਨਾਲੇ 'ਚੋਂ ਮਿਲੀ। ਇਸ ਦੇ ਨਾਲ ਹੀ ਉਸ ਦੇ ਮਾਤਾ-ਪਿਤਾ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਲੜਕੀ ਦਾ ਕਤਲ ਕਿਸੇ ਜਾਣ-ਪਛਾਣ ਵਾਲੇ ਨੇ ਕੀਤਾ ਹੋਵੇਗਾ।

Road accident on Banur-Tepla road, 3 killed

ਪੁਲਿਸ ਅਨੁਸਾਰ ਫੈਕਟਰੀ ਵਿੱਚ ਕਰੀਬ 30 ਲੋਕ ਕੰਮ ਕਰਦੇ ਹਨ। ਐਤਵਾਰ ਨੂੰ ਕਰੀਬ 19 ਮਜ਼ਦੂਰ ਕੰਮ ਕਰ ਰਹੇ ਸਨ। ਮੰਗਲੁਰੂ ਪੁਲਸ ਕਮਿਸ਼ਨਰ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਅਗਲੇਰੀ ਜਾਂਚ ਜਾਰੀ ਹੈ।

-PTC News

Related Post