Sat, May 31, 2025
Whatsapp

ਕਰਨਾਟਕ: ਨਾਲੇ 'ਚੋਂ ਮਿਲੀ ਅੱਠ ਸਾਲਾ ਬੱਚੀ ਦੀ ਲਾਸ਼, ਕਤਲ ਹੋਣ ਦਾ ਹੈ ਸ਼ੱਕ

Reported by:  PTC News Desk  Edited by:  Riya Bawa -- November 22nd 2021 10:25 AM -- Updated: November 22nd 2021 10:32 AM
ਕਰਨਾਟਕ: ਨਾਲੇ 'ਚੋਂ ਮਿਲੀ ਅੱਠ ਸਾਲਾ ਬੱਚੀ ਦੀ ਲਾਸ਼, ਕਤਲ ਹੋਣ ਦਾ ਹੈ ਸ਼ੱਕ

ਕਰਨਾਟਕ: ਨਾਲੇ 'ਚੋਂ ਮਿਲੀ ਅੱਠ ਸਾਲਾ ਬੱਚੀ ਦੀ ਲਾਸ਼, ਕਤਲ ਹੋਣ ਦਾ ਹੈ ਸ਼ੱਕ

Karnataka Body of eight year old girl: ਕਰਨਾਟਕ ਦੇ ਮੰਗਲੁਰੂ 'ਚ ਐਤਵਾਰ ਸ਼ਾਮ ਨੂੰ ਅੱਠ ਸਾਲ ਦੀ ਬੱਚੀ ਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਮਾਪਿਆਂ ਨੂੰ ਸ਼ੱਕ ਹੈ ਕਿ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨਾਲੇ ਵਿੱਚ ਸੁੱਟ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਟਾਈਲਾਂ ਦੀ ਫੈਕਟਰੀ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੀ ਧੀ ਹੈ। ਲੜਕੀ ਦੇ ਮਾਤਾ-ਪਿਤਾ ਕੰਮ 'ਤੇ ਸਨ। ਪੁਲਿਸ ਨੇ ਦੱਸਿਆ ਕਿ ਲੜਕੀ ਸ਼ਾਮ 4 ਵਜੇ ਤੋਂ ਲਾਪਤਾ ਸੀ, ਦੋ ਘੰਟੇ ਬਾਅਦ ਉਸ ਦੀ ਲਾਸ਼ ਨਾਲੇ 'ਚੋਂ ਮਿਲੀ। ਇਸ ਦੇ ਨਾਲ ਹੀ ਉਸ ਦੇ ਮਾਤਾ-ਪਿਤਾ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਲੜਕੀ ਦਾ ਕਤਲ ਕਿਸੇ ਜਾਣ-ਪਛਾਣ ਵਾਲੇ ਨੇ ਕੀਤਾ ਹੋਵੇਗਾ। Road accident on Banur-Tepla road, 3 killed ਪੁਲਿਸ ਅਨੁਸਾਰ ਫੈਕਟਰੀ ਵਿੱਚ ਕਰੀਬ 30 ਲੋਕ ਕੰਮ ਕਰਦੇ ਹਨ। ਐਤਵਾਰ ਨੂੰ ਕਰੀਬ 19 ਮਜ਼ਦੂਰ ਕੰਮ ਕਰ ਰਹੇ ਸਨ। ਮੰਗਲੁਰੂ ਪੁਲਸ ਕਮਿਸ਼ਨਰ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਅਗਲੇਰੀ ਜਾਂਚ ਜਾਰੀ ਹੈ। -PTC News


Top News view more...

Latest News view more...

PTC NETWORK