ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਦਾ ਹੋਇਆ ਦਿਹਾਂਤ,ਸੰਗੀਤ ਇੰਡਸਟਰੀ 'ਚ ਪਿਆ ਸੋਗ

By  Shanker Badra March 18th 2020 05:52 PM

ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਦਾ ਹੋਇਆ ਦਿਹਾਂਤ,ਸੰਗੀਤ ਇੰਡਸਟਰੀ 'ਚ ਪਿਆ ਸੋਗ:ਫ਼ਰੀਦਕੋਟ : ਮਸ਼ਹੂਰ ਪੰਜਾਬੀ ਗਾਇਕ ਕਰਤਾਰ ਰਮਲਾ ਨੇ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਪੰਜਾਬੀ ਗਾਇਕ ਕਰਤਾਰ ਰਮਲਾ ਦੀ ਅਚਾਨਕ ਮੌਤ ਹੋ ਗਈ ਹੈ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਅੱਜ ਸ਼ਾਮੀਂ ਕਰੀਬ 4 ਵਜੇ ਕਰਤਾਰ ਰਮਲਾ ਨੇ ਆਖਰੀ ਸਾਹ ਲਏ ਹਨ। ਉਹ ਕਰੀਬ 80 ਵਰ੍ਹਿਆਂ ਦੇ ਸਨ। ਕਰਤਾਰ ਰਮਲਾ ਪੰਜਾਬ ਦੇ ਲੋਕਾਂ ਦੇ ਨਾਲ -ਨਾਲ ਕਈ ਪੰਜਾਬੀ ਗਾਇਕਾਂ ਦੇ ਵੀ ਪਸੰਦੀਦਾ ਗਾਇਕ ਹਨ। ਇਸੇ ਲਈ ਕਈ ਗਾਇਕ ਉਹਨਾਂ ਦਾ ਨਾਂ ਆਪਣੇ ਗੀਤਾਂ ਵਿੱਚ ਲੈਂਦੇ ਹਨ। ਕਰਤਾਰ ਰਮਲਾ ਦਾ ਜਨਮ 1947 ਨੂੰ ਮਾਤਾ ਕਰਤਾਰ ਕੌਰ ਗਿਆਨੀ ਪਿਆਰਾ ਸਿੰਘ ਦੇ ਘਰ ਪਿੰਡ ਹੁਦਾਲ ਜ਼ਿਲ੍ਹਾ ਲਹੌਰ ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਫਰੀਦਕੋਟ ਵਿੱਚ ਆ ਕੇ ਵੱਸ ਗਿਆ ਸੀ। ਫਰੀਦਕੋਟ ਵਿੱਚ ਹੀ ਉਹਨਾਂ ਨੇ ਬਚਪਨ ਤੋਂ ਜਵਾਨੀ ਵਿੱਚ ਪੈਰ ਰੱਖਿਆ ਤੇ ਆਪਣੇ ਪਿਤਾ ਗਿਆਨੀ ਪਿਆਰਾ ਸਿੰਘ ਤੋਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ। ਕਰਤਾਰ ਰਮਲਾ ਦੇ ਪਿਤਾ ਇੱਕ ਕਿਸਾਨ ਸਨ ਪਰ ਉਹ ਸੰਗੀਤ ਦੀਆਂ ਡੁੰਘਾਈਆਂ ਦੇ ਵੀ ਗਿਆਤਾ ਸਨ। ਦੱਸ ਦੇਈਏ ਕਿ ਕਰਤਾਰ ਰਮਲਾ ਨੇ 1978 ਨੂੰ ਆਪਣਾ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ। ਇਸ ਗਾਣੇ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ ਤੇ ਇਹ ਗਾਣਾ ਸੁਪਰ ਹਿੱਟ ਹੋਇਆ ਸੀ। ਕਰਤਾਰ ਰਮਲਾ ਦੀਆਂ ਕਈ ਕੇਸੈਟਾਂ ਤੇ ਗੀਤ ਮਾਰਕਿਟ ਵਿੱਚ ਆਏ ਜਿਹੜੇ ਕਿ ਬਹੁਤ ਹਿੱਟ ਰਹੇ ਪਰ ਇਹਨਾਂ ਵਿੱਚੋਂ ਜੋਬਨ ਵੇਖਿਆ ਮੁਕਦਾ ਨਹੀਂ ਸਭ ਤੋਂ ਵੱਧ ਹਿੱਟ ਰਿਹਾ, ਇਸ ਗੀਤ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਸੀ । ਇਸ ਗੀਤ ਨਾਲ ਕਰਤਾਰ ਰਮਲਾ ਰਾਤੋ ਰਾਤ ਸਟਾਰ ਬਣ ਗਏ ਸਨ। -PTCNews

Related Post