ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ....

By  Gagan Bindra October 8th 2017 07:40 AM

ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ.... ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ। ਕਰਵਾ ਦਾ ਅਰਥ ਹੈ - ਪਾਣੀ ਦਾ ਭਰਿਆ ਬਰਤਨ ਅਰਥਾਤ ਛੋਟਾ ਕੁੱਜਾ , ਚੌਥ ਦਾ ਅਰਥ - ਚੌਥ ਚੰਦਰਮਾ ਦੇ ਹਨੇਰੇ ਅਤੇ ਚਾਨਣੇ-ਪੱਖ ਦੇ ਚੌਥੇ ਦਿਨ ਨੂੰ ਆਖਿਆ ਜਾਂਦਾ ਹੈ। ਪਾਣੀ ਦਾ ਭਰਿਆ ਕਰੁਆ ਜ਼ਿੰਦਗੀ ਦਾ ਪ੍ਰਤੀਕ ਹੈ। ਕਰੁਏ ਦੇ ਕਾਰਨ ਹੀ ਇਸ ਦਾ ਨਾਂ ਕਰਵਾ ਚੌਥ ਪਿਆ ਹੈ। ਕਰਵਾ ਚੌਥ ਵਾਲੇ ਦਿਨ ਅੌਰਤਾਂ 'ਚ ਭਾਰੀ ਚਾਅ 'ਤੇ ਉਤਸ਼ਾਹ ਹੁੰਦਾ ਹੈ।ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ, ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰਇਸ ਦਿਨ ਸੁਹਾਗਣਾਂ ਸੱਜਦੀਆਂ, ਸੰਵਰਦੀਆਂ ਹਨ। ਬਾਜ਼ਾਰਾਂ 'ਚ ਮਹਿੰਦੀ ਲਾਉਣ ਵਾਲਿਆਂ ਦੀਆਂ ਦੁਕਾਨਾਂ 'ਤੇ ਸੁਹਾਗਣਾਂ ਤੇ ਮੁਟਿਆਰਾਂ ਦੀਆਂ ਮਹਿੰਦੀ ਲਾਉਣ ਲਈ ਲਾਈਨਾਂ ਲੱਗੀਆਂ ਹੁੰਦੀਅਾਂ ਹਨ । ਜਿਥੇ ਪੂਰਾ ਬਾਜ਼ਾਰ ਸਜਿਆ ਹੁੰਦਾ ਹੈ , ਉਥੇ ਹੀ ਪੂਰਾ ਦਿਨ ਵੱਖ-ਵੱਖ ਦੁਕਾਨਾਂ 'ਤੇ ਖਰੀਦਦਾਰੀ ਕਰਨ ਵਾਲੀਅਾਂ ਮਹਿਲਾਵਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਮਠਿਆਈ ਦੀਆਂ ਦੁਕਾਨਾਂ ਵੀ ਸਜੀਆਂ ਹੁੰਦੀਅਾਂ ਹਨ । ਕਰਵਾ ਚੌਥ ਤਿਓਹਾਰ ਦੇ ਮੱਦੇਨਜ਼ਰ ਕਾਰੀਗਰਾਂ ਵੱਲੋਂ ਪੂਰਾ ਦਿਨ ਮੱਠੀਆਂ ਤਿਆਰ ਕੀਤੀਆਂ ਜਾਂਦੀਅਾਂ ਹਨ ।

ਕੱਤਕ ਕਹੀਨੇ ਦੀ ਚੌਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆਂ ਜਾਂਦਾ ਹੈ। ਕਰਵਾ ਚੌਥ ਨੂੰ ਸੁਹਾਗਣ ਔਰਤਾਂ ਲਈ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਜਾਂ ਜਿਨ੍ਹਾਂ ਲੜਕੀਆਂ ਦਾ ਵਿਆਹ ਹੋਣ ਵਾਲਾ ਹੁੰਦਾ ਹੈ, ਉਹ ਆਪਣੇ ਪਤੀ ਦੀ ਲੰਬੀ ਉਮਰ ਅਤੇ ਅਾਪ ਸਦਾ ਸੁਹਾਗਣ ਰਹਿਣ ਲਈ ਨਿਰਜਲਾ ਯਾਨੀ ਬਿਨਾਂ ਅੰਨ ਅਤੇ ਜਲ ਦਾ ਵਰਤ ਰੱਖਦੀਆਂ ਹਨ। ਕਰਵਾ ਚੌਥ ਦੇ ਦਿਨ ਗਲੀ ਵਿੱਚ ਚਿੱਬੜ, ਫ਼ਲੀਆਂ ਅਤੇ ਕੁੱਜੇ ਵੇਚਣ ਵਾਲੇ ਹੌਕੇ ਦੇਣ ਲੱਗ ਜਾਂਦੇ ਹਨ ਜੋ ਹਰ ਸੁਹਾਗਣ ਖਰੀਦ ਦੀ ਹੈ ।ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ, ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰਇਹ ਇੱਕ ਅਜਿਹਾ ਵਰਤ ਹੈ, ਜਿਸ ਦੀ ਕਥਾ ਸੁਹਾਗਣਾਂ ਆਪ ਨਹੀਂ ਕਰਦੀਆਂ ਸਗੋਂ ਕਿਸੇ ਬ੍ਰਾਹਮਣੀ ਕੋਲੋਂ ਸੁਣਦੀਆਂ ਹਨ। ਪਾਣੀ ਦੀ ਗੜਵੀ ਅਤੇ ਅੰਨ ਦੇ ਦਾਣੇ ਵੱਖ ਰੱਖ ਕੇ ਰਾਤ ਨੂੰ ਚੰਦਰਮਾ ਨਿਕਲਣ ’ਤੇ ਉਸ ਪਾਣੀ ਵਿੱਚ ਕਣਕ ਦੇ ਦਾਣੇ ਪਾ ਕੇ ਅਰਘ ਦਿੱਤਾ ਜਾਂਦਾ ਹੈ। ਕਰਵਾ ਚੌਥ ਦੇ ਦਿਨ ਸ਼ਾਮ ਨੂੰ ਔਰਤਾਂ ਚੰਦਰਮਾ ਨੂੰ ਜਲ ਅਰਪਣ ਕਰਦੀਆਂ ਹਨ ਅਤੇ ਫਿਰ ਚੰਦ ਅਤੇ ਪਤੀ ਨੂੰ ਛਾਣਨੀ ਰਾਹੀਂ ਦੇਖਦੀਆਂ ਹਨ। ਇਸ ਤੋਂ ਬਾਅਦ ਉਹ ਅਾਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ। ਕਰਵਾ ਚੌਥ ਦੇ ਵਰਤ ਵਿਚ ਭਗਵਾਨ ਸ਼ਿਵ, ਪਾਰਬਤੀ, ਕਾਰਤੀਕੇ , ਗਣੇਸ਼ ਅਤੇ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ।

ਚੰਦਰਮਾ ਆਉਣ ਤੋਂ ਬਾਅਦ ਔਰਤਾਂ ਉਸ ਦੇ ਦਰਸ਼ਨ ਕਰਦੀਆਂ ਹਨ। ਚੰਦਰਮਾ ਨੂੰ ਜਲ ਚੜ੍ਹਾ ਕੇ ਖਾਣਾ ਖਾਂਦੀਆਂ ਹਨ। ਇਸ ਦਿਨ ਔਰਤਾਂ ਚੰਦਰਮਾ ਨੂੰ ਦੇਖੇ ਬਿਨਾਂ ਨਾ ਤਾਂ ਕੁਝ ਖਾਂਦੀਆਂ ਹਨ ਅਤੇ ਨਾ ਹੀ ਪਾਣੀ ਪੀਂਦੀਆਂ ਹਨ। ਚੰਦਰਮਾ ਦਾ ਨਿਕਲਣ ਤੋਂ ਬਾਅਦ ਸਭ ਤੋਂ ਪਹਿਲਾਂ ਔਰਤਾਂ ਛਾਣਨੀ ਵਿਚੋਂ ਚੰਦਰਮਾ ਨੂੰ ਦੇਖਦੀਆਂ ਹਨ ਅਤੇ ਫਿਰ ਆਪਣੇ ਪਤੀ ਨੂੰ। ਇਸ ਤੋਂ ਬਾਅਦ ਪਤੀ ਆਪਣੀਆਂ ਪਤਨੀਆਂ ਨੂੰ ਗੜਵੀ ਵਿਚੋਂ ਜਲ ਪਿਲਾ ਕੇ ਉਨ੍ਹਾਂ ਦਾ ਵਰਤ ਪੂਰਾ ਕਰਵਾਉਂਦੇ ਹਨ। ਮੰਨਿਆਂ ਜਾਂਦਾ ਹੈ ਕਿ ਚੰਦਰਮਾ ਦੇਖੇ ਬਿਨਾਂ ਇਹ ਵਰਤ ਅਧੂਰਾ ਮੰਨਿਆਂ ਜਾਂਦਾ ਹੈ। ਜਿਸਦੇ ਲੲੀ ਔਰਤਾਂ ਚੰਦ ਨੂੰ ਦੇਖ ਕੇ ਅਤੇ ਪੂਜਾ ਕਰਕੇ ਹੀ ਅਪਣਾ ਵਰਤ ਖੋਲ੍ਹਦੀਆਂ ਹਨ।ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ, ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰਕਿਹਾ ਜਾਂਦਾ ਹੈ ਕਿ ਚੰਦ ਭਾਂਵੇ ਜਲਦੀ ਨਿਕਲ ਆਉਦਾ ਹੋਵੇ ਪਰ ਇਸ ਦਿਨ ਬੱਦਲਾਂ ਵਿੱਚ ਛੁਪ ਕੇ ਨਿਕਲਣ ਵਿੱਚ ਹਮੇਸ਼ਾਂ ਦੇਰੀ ਕਰਦਾ ਹੈ। ਇਹੀ ਤਾਂ ਸਭ ਤੋਂ ਅਹਿਮ ਪ੍ਰੀਖਿਆ ਹੁੰਦੀ ਹੈ। ਕਿ ਬਿਨ੍ਹਾਂ ਕੁੱਝ ਖਾਂਦੇ- ਪੀਤੇ ਬੜੀ ਬੇਸਬਰੀ ਨਾਲ ਚੰਦਰਮਾ ਦਾ ਇੰਤਜ਼ਾਰ ਕਰਦੀਆਂ ਹਨ।

 

-PTC News

Related Post