ਇਸ ਦਿਨ ਤੋਂ ਸ਼ੁਰੂ ਹੋਵੇਗੀ ਕੇਦਾਰਨਾਥ ਯਾਤਰਾ, ਹੈਲੀ ਸੇਵਾ ਲਈ ਜਲਦ ਕਰਾਓ ਬੁਕਿੰਗ
Riya Bawa
April 5th 2022 03:50 PM
Kedarnath Yatra 2022: ਚਾਰ ਧਾਮ ਯਾਤਰਾ ਵਿੱਚ ਕੇਦਾਰਨਾਥ ਅਤੇ ਬਦਰੀਨਾਥ ਪ੍ਰਮੁੱਖ ਹਨ। ਇਸ ਤੋਂ ਬਾਅਦ ਗੰਗੋਤਰੀ ਅਤੇ ਫਿਰ ਯਮੁਨੋਤਰੀ ਦੀ ਯਾਤਰਾ ਕੀਤੀ ਜਾਂਦੀ ਹੈ। ਵਿਸ਼ਵ ਪ੍ਰਸਿੱਧ 11ਵੇਂ ਜਯੋਤਿਰਲਿੰਗ ਸ਼੍ਰੀ ਕੇਦਾਰਨਾਥ ਧਾਮ ਦੇ ਦਰਵਾਜ਼ੇ 6 ਮਈ ਸ਼ੁੱਕਰਵਾਰ ਨੂੰ ਖੁੱਲ੍ਹਣ ਜਾ ਰਹੇ ਹਨ। ਕੇਦਾਰਨਾਥ ਦੇ ਦਰਵਾਜ਼ੇ 6 ਮਈ ਨੂੰ ਸਵੇਰੇ 6.25 ਵਜੇ ਅੰਮ੍ਰਿਤ ਬੇਲਾ ਵਿਖੇ ਖੁੱਲ੍ਹਣਗੇ। ਉਖੀਮਠ ਤੋਂ ਕੇਦਾਰਨਾਥ ਡੋਲੀ 2 ਮਈ ਨੂੰ ਕੇਦਾਰਨਾਥ ਲਈ ਰਵਾਨਾ ਹੋਵੇਗੀ। ਪੁਜਾਰੀਆਂ ਦੀ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ, ਇਸ ਤੋਂ ਬਾਅਦ 3 ਮਈ ਨੂੰ ਫਟਾ, 4 ਮਈ ਨੂੰ ਗੌਰੀਕੁੰਡ, 5 ਮਈ ਨੂੰ ਪੰਚਮੁਖੀ ਡੋਲੀ ਸ਼੍ਰੀ ਕੇਦਾਰਨਾਥ ਧਾਮ ਪਹੁੰਚੇਗੀ।