ਕਿਸਾਨਾਂ ਲਈ ਖੁਸ਼ਖਬਰੀ,  ਇਸ ਸੂਬੇ 'ਚ ਹੁਣ ਫਲ ਅਤੇ ਸਬਜ਼ੀਆਂ 'ਤੇ ਵੀ ਮਿਲੇਗੀ MSP

By  Shanker Badra October 29th 2020 03:24 PM

ਕਿਸਾਨਾਂ ਲਈ ਖੁਸ਼ਖਬਰੀ,  ਇਸ ਸੂਬੇ 'ਚ ਹੁਣ ਫਲ ਅਤੇ ਸਬਜ਼ੀਆਂ 'ਤੇ ਵੀ ਮਿਲੇਗੀ MSP:ਤਿਰੂਵਨੰਤਪੁਰਮ : ਕਿਸਾਨਾਂ ਦੇ ਲਈ ਇੱਕ ਅਹਿਮ ਖ਼ਬਰ ਹੈ ,ਕਿਉਂਕਿ ਕੇਰਲ ਸਰਕਾਰ ਨੇ ਫਲ ਅਤੇ ਸਬਜ਼ੀਆਂ ਦਾ ਘੱਟੋ -ਘੱਟ  ਸਮੱਰਥਨ ਮੁੱਲ ਯਾਨੀ ਐੱਮਐੱਸਪੀ ਤੈਅ ਕਰਨ ਦਾ ਫੈਸਲਾ ਕੀਤਾ ਹੈ। ਕੇਰਲ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। [caption id="attachment_444647" align="aligncenter" width="300"]Kerala’s MSP for fruits and vegetables ਕਿਸਾਨਾਂ ਲਈ ਖੁਸ਼ਖਬਰੀ,  ਇਸ ਸੂਬੇ 'ਚ ਹੁਣ ਫਲ ਅਤੇ ਸਬਜ਼ੀਆਂ 'ਤੇ ਵੀ ਮਿਲੇਗੀ MSP[/caption] ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ 'ਚ ਹੋਈ ਮੌਤ ਕੇਰਲ ਸਰਕਾਰ ਨੇ ਹਾਲ ਹੀ 'ਚ ਕੁੱਲ 21 ਖਾਣ-ਪੀਣ ਦੀਆਂ ਚੀਜ਼ਾਂ ਲਈ ਐੱਮਐੱਸਪੀ ਦਾ ਫ਼ੈਸਲਾ ਕੀਤਾ ਹੈ। ਇਸ 'ਚ 16 ਕਿਸਮਾਂ ਦੀਆਂ ਸਬਜ਼ੀਆਂ ਵੀ ਸ਼ਾਮਿਲ ਹਨ। ਸੂਬੇ 'ਚ ਜ਼ਮੀਨ ਹੇਠਾਂ ਉੱਗਣ ਵਾਲੀਆਂ ਫ਼ਸਲਾਂ ਜਿਵੇਂ ਜੈਲੀ, ਸਾਬੂਦਾਣਾ ਜਿਹੀਆਂ ਫ਼ਸਲਾਂ ਦੀ ਆਧਾਰ ਕੀਮਤ 12 ਰੁਪਏ ਪ੍ਰਤੀ ਕਿੱਲੋ ਤੈਅ ਕੀਤੀ ਗਈ ਹੈ। ਉਥੇ ਹੀ ਕੇਲਾ 30 ਰੁਪਏ, ਅਨਾਨਾਸ 15 ਰੁਪਏ ਕਿੱਲੋ ਤੇ ਟਮਾਟਰ ਦੀ ਐੱਮਐੱਸਪੀ 8 ਰੁਪਏ ਪ੍ਰਤੀ ਕਿੱਲੋ ਤੈਅ ਕੀਤੀ ਗਈ ਹੈ। [caption id="attachment_444646" align="aligncenter" width="300"]Kerala’s MSP for fruits and vegetables ਕਿਸਾਨਾਂ ਲਈ ਖੁਸ਼ਖਬਰੀ,  ਇਸ ਸੂਬੇ 'ਚ ਹੁਣ ਫਲ ਅਤੇ ਸਬਜ਼ੀਆਂ 'ਤੇ ਵੀ ਮਿਲੇਗੀ MSP[/caption] ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ 'ਚ ਹੋਈ ਮੌਤ ਉਨ੍ਹਾਂ ਕਿਹਾ ਕਿ ਇਹ ਯੋਜਨਾ 1 ਨਵੰਬਰ ਤੋਂ ਲਾਗੂ ਹੋਵੇਗੀ। ਕਿਸਾਨਾਂ ਦੀ ਲਾਗਤ ਖ਼ਰਚ ਨਾਲੋਂ 20 ਫ਼ੀਸਦੀ ਦੀ ਦਰ 'ਤੇ ਐੱਮਐੱਸਪੀ ਤੈਅ ਕੀਤੀ ਗਈ ਹੈ। ਇਸ ਯੋਜਨਾ ਤਹਿਤ ਕੇਰਲ ਸਰਕਾਰ 1000 ਸਟੋਰ ਵੀ ਖੋਲ੍ਹੇਗੀ। ਇਸ ਸਕੀਮ ਨੂੰ ਆਨਲਾਈਨ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ,ਜਦੋਂ ਕੇਰਲਾ ਵਿੱਚ ਪੈਦਾ ਹੋਈਆਂ 16 ਕਿਸਮਾਂ ਦੀਆਂ ਸਬਜ਼ੀਆਂ ਦਾ ਅਧਾਰ ਮੁੱਲ ਨਿਰਧਾਰਤ ਕੀਤਾ ਗਿਆ ਹੈ। [caption id="attachment_444645" align="aligncenter" width="275"]Kerala’s MSP for fruits and vegetables ਕਿਸਾਨਾਂ ਲਈ ਖੁਸ਼ਖਬਰੀ,  ਇਸ ਸੂਬੇ 'ਚ ਹੁਣ ਫਲ ਅਤੇ ਸਬਜ਼ੀਆਂ 'ਤੇ ਵੀ ਮਿਲੇਗੀ MSP[/caption] ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਕੇਰਲ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਬਜ਼ੀਆਂ ਦਾ ਉਤਪਾਦਨ ਦੁੱਗਣਾ ਹੋਇਆ ਹੈ ਭਾਵ ਇਹ ਉਤਪਾਦਨ ਸੱਤ ਲੱਖ ਟਨ ਤੋਂ ਵੱਧ ਕੇ 14.72 ਲੱਖ ਟਨ ਹੋ ਗਿਆ ਹੈ। ਇਸ ਯੋਜਨਾ ਲਈ ਚਾਲੂ ਸਾਲ ਲਈ 35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਕੇਰਲ ਸਰਕਾਰ ਇਸ ਯੋਜਨਾ ਦੇ ਤਹਿਤ ਇੱਕ ਹਜ਼ਾਰ ਸਟੋਰ ਵੀ ਖੋਲ੍ਹੇਗੀ। ਕਰਨਾਟਕ ਸਰਕਾਰ ਵੀ ਅਜਿਹੀ ਮੰਗ 'ਤੇ ਵਿਚਾਰ ਕਰ ਰਹੀ ਹੈ। ਅਜਿਹੀ ਮੰਗ ਹੁਣ ਪੰਜਾਬ ਵਿੱਚ ਵੀ ਵੱਧ ਰਹੀ ਹੈ। -PTCNews

Related Post