ਖਮਾਣੋ ਦਾ ਵਿਵਾਦਪੂਰਨ ਤਹਿਸੀਲਦਾਰ ਮੁਅੱਤਲ,ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਜਾਂਚ ਦੇ ਹੁਕਮ
Shanker Badra
June 26th 2018 08:21 PM --
Updated:
June 26th 2018 08:24 PM
ਖਮਾਣੋ ਦਾ ਵਿਵਾਦਪੂਰਨ ਤਹਿਸੀਲਦਾਰ ਮੁਅੱਤਲ,ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਜੀਲੈਂਸ ਜਾਂਚ ਦੇ ਹੁਕਮ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ ਮਾਲ ਵਿਭਾਗ ਨੇ ਤਹਿਸੀਲ ਖਮਾਣੋ ਦੇ ਵਿਵਾਦਪੂਰਨ ਤਹਿਸੀਲਦਾਰ ਹਰਫੂਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।ਉਸ ਨੂੰ ਇਕ ਵੀਡੀਓ ਦੇ ਸਾਹਮਣੇ ਆਉਣ ਕਾਰਨ ਮੁਅੱਤਲ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਭਿ੍ਸ਼ਟਾਚਾਰ ਵਿੱਚ ਭਾਗੀ ਹੋਣ ਦਾ ਦਾਅਵਾ ਕੀਤਾ ਹੈ।ਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਵਿਭਾਗ ਨੇ ਹਰਫੂਲ ਸਿੰਘ ਖਿਲਾਫ ਵਿਜੀਲੈਂਸ ਜਾਂਚ ਦੇ ਵੀ ਹੁਕਮ ਕੀਤੇ ਹਨ।ਇਹ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਿਸ ਵਿੱਚ ਤਹਿਸੀਲਦਾਰ ਖੁਲ੍ਹੇਆਮ ਭਿ੍ਸ਼ਟ ਪ੍ਰਣਾਲੀ ਦਾ ਆਪਣੇ ਆਪ ਨੂੰ ਇਕ ਹਿੱਸਾ ਹੋਣ ਦਾ ਐਲਾਨ ਕਰ ਰਿਹਾ ਹੈ ਅਤੇ ਉਹ ਨਵੇਂ ਭਰਤੀ ਹੋਏ ਪੀ.ਸੀ.ਐਸ ਅਫਸਰਾਂ ਦੀ ਮਲਾਈਦਾਰ ਥਾਵਾਂ 'ਤੇ ਤਾਇਨਾਤੀ ਲਈ ਵਿਧਾਇਕ ਨੂੰ ਪੈਸੇ ਦਾ ਭੁਗਤਾਨ ਕੀਤੇ ਜਾਣ ਦਾ ਦਾਅਵਾ ਕਰ ਰਿਹਾ ਹੈ।