Kiki Challenge 'ਚ ਅਪੀਲ ਕਰ ਖੁਦ ਆਪ ਫਸੀ ਪੁਲਿਸ, ਕੀਤਾ ਇਹ ਕਾਰਾ! 

By  Joshi August 2nd 2018 10:45 AM -- Updated: August 2nd 2018 10:49 AM

Kiki Challenge 'ਚ ਅਪੀਲ ਕਰ ਖੁਦ ਆਪ ਫਸੀ ਪੁਲਿਸ, ਕੀਤਾ ਇਹ ਕਾਰਾ! ਪੁਲਿਸ ਵੱਲੋਂ ਕੀਕੀ ਚੈਲੈਂਜ 'ਚ ਅਪੀਲ ਕਰ ਖੁਦ ਆਪ ਪੁਲਿਸ ਫਸ ਗਈ ਹੈ।ਪੁਲਿਸ ਨੇ ਜਿਸ ਨੌਜਵਾਨ ਨੂੰ ਮ੍ਰਿਤ ਦੱਸ ਕੇ ਲੋਕਾਂ ਨੂੰ ਕੀਕੀ ਚੈਂਲੇਜ ਤੋਂ ਤੌਬਾ ਕਰਨ ਦੀ ਸਲਾਹ ਦਿੱਤੀ ਸੀ, ਉਹ ਨੌਜਵਾਨ ਜ਼ਿੰਦਾ ਹੈ। ਕੀਕੀ ਚੈਲੇਂਜ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਜੈਪੁਰ ਪੁਲਿਸ ਨੇ ਇੱਕ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਲਈ ਖੁਦ ਸਥਿਤੀ ਅਜੀਬ ਹੋ ਗਈ ਹੈ। ਦਰਅਸਲ, ਪੁਲਿਸ ਨੇ ਇੱਕ ਨੌਜਵਾਨ ਦਾ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਕੀਕੀ ਚੈਲੈਂਜ ਨੂੰ ਪੂਰਾ ਕਰਨ ਦੀ ਕੋਸ਼ਿਸ਼ 'ਚ ਨੌਜਵਾਨ ਦੀ ਚਲੀ ਗਈ ਹੈ, ਲੇਕਿਨ ਉਹ ਜ਼ਿੰਦਾ ਨਿਕਲਿਆ ਹੈ। ਨੌਜਵਾਨ ਦਾ ਨਾਮ ਸੁਭਾਸ਼ ਚੰਦਰ ਨਾਮ ਦਾ ਇਹ ਨੌਜਵਾਨ ਕੋਚੀ ਦਾ ਰਹਿਣ ਵਾਲਾ ਹੈ। ਉਸਦੇ ਪਰਿਵਾਰ ਵਾਲਿਆਂ ਨੇ ਜੈਪੁਰ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਹੈ। ਜੈਪੁਰ ਪੁਲਿਸ ਕਮਿਸ਼ਨਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨੌਜਵਾਨ ਜ਼ਿੰਦਾ ਹੈ। ਦਰਅਸਲ, 30 ਸਾਲ ਦੇ ਜਵਾਹਰ ਦਾ ਕਹਿਣਾ ਹੈ ਕਿ ਪੋਸਟ ਦੇਖ ਕੇ ਮੇਰੀ ਪਤਨੀ ਦਾ ਫੋਨ ਆਇਆ ਕਿ ਤੁਸੀਂ ਠੀਕ ਹੋ ਅਤੇ ਉਸ ਤੋਂ ਬਾਅਦ ਉਸਨੂੰ ਸਾਰਿਆਂ ਦੇ ਫੋਨ ਆਉਣ ਲੱਗ ਗਏ। ਨੌਜਵਾਨ ਨੇ ਦੱਸਿਆ ਕਿ 10 ਸਾਲ ਪਹਿਲਾਂ ਉਹ ਮਾਡਲਿੰਗ ਕਰਦਾ ਸੀ ਅਤੇ ਇਹ ਫੋਟੋ ਉਹਨਾਂ ਦਿਨਾਂ ਦੀ ਹੈ। ਇਸ ਚੈਲੈਂਜ ਤਹਿਤ ਚੱਲਦੀ ਗੱਡੀ 'ਚੋਂ ਉਤਰ ਕੇ ਗੱਡੀ ਦਰਵਾਜ਼ਾ ਖੁੱਲਾ ਰੱਖਣਾ ਹੁੰਦਾ ਹੈ ਅਤੇ ਫਿਰ ਪਾਪੂਲਰ ਗੀਤ "ਕੀਕੀ ਡੂ ਯੂ ਲਵ ਮੀ" 'ਤੇ ਡਾਂਸ ਕਰਨਾ ਹੁੰਦਾ ਹੈ। ਇਸ ਦੌਰਾਨ ਪੈਰਾਂ ਦੀ ਸਪੀਡ ਅਤੇ ਟ੍ਰਿਕਸ ਦਾ ਧਿਆਨ ਵੀ ਰੱਖਣਾ ਹੁੰਦਾ ਹੈ। ਡ੍ਰਾਈਵ ਕਰਦੇ ਵਿਅਕਤੀ ਨੇ ਇੱਕ ਹੱਥ ਨਾਲ ਗੱਡੀ ਚਲਾ ਕੇ ਵੀਡੀਓ ਬਣਾਉਣੀ ਹੁੰਦੀ ਹੈ ਅਤੇ ਵਿਅਕਤੀ ਨੇ ਚੱਲਦੀ ਗੱਡੀ 'ਚ ਕੁੱਦ ਕੇ ਬੈਠਣਾ ਹੁੰਦਾ ਹੈ ਪਰ ਬਿਨ੍ਹਾਂ ਡਿੱਗਿਆਂ ਅਤੇ ਫਿਰ ਚੈਲੇਂਜ ਪੂਰਾ ਮੰਨਿਆ ਜਾਂਦਾ ਹੈ। ਇਸਦੀ ਸ਼ੁਰੂਆਤ 30 ਜੂਨ ਨੂੰ ਅਮਰੀਕਾ ਦੇ ਕਾਮੇਡੀਅਨ ਸ਼ਾਕਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ। ਇਹ ਚੈਲੇਂਜ ਮਿਸਰ, ਜਾਰਡਨ ਅਤੇ ਯੂ.ਏ.ਈ 'ਚ ਕੀਕੀ ਚੈਲੇਂਜ ਬੈਨ ਕੀਤਾ ਕਾ ਚੁੱਕਾ ਹੈ ਅਤੇ ਭਾਰਤ 'ਚ ਵੀ ਕਈ ਜਗ੍ਹਾ ਇਸ ਬਾਰੇ ਚੇਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ। —PTC News

Related Post