ਸੁੱਚਾ ਸਿੰਘ ਲੰਗਾਹ 'ਤੇ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਤੋੜ੍ਹੀ ਚੁੱਪੀ

By  Joshi October 3rd 2017 04:55 PM

ਸੁੱਚਾ ਸਿੰਘ ਲੰਗਾਹ ਨੇ ਜਦੋਂ ਹੀ ਐੱਸ. ਜੀ. ਪੀ. ਸੀ. ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਉਸ ਤੋਂ ਬਾਅਦ ਦਾ ਹੀ ਇਸ ਬਾਰੇ 'ਚ ਚਰਚਾ ਛਿੜ ਗਈ ਸੀ ਐੱਸ. ਜੀ. ਪੀ. ਸੀ. ਪ੍ਰਧਾਨ ਵੱਲੋਂ ਇਸ ਅਸਤੀਫਾ ਪ੍ਰਵਾਨ ਕਿਉਂ ਨਹੀਂ ਕੀਤਾ ਗਿਆ।

ਇਸ ਮਾਮਲੇ 'ਚ ਹੁਣ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਪਣੀ ਚੁੱਪੀ ਤੋੜ੍ਹੀ ਹੈ ਅਤੇ ਕਿਹਾ ਹੈ ਕਿ ਇਹ ਬਿਲਕੁਲ ਦੋਸ਼ ਬਿਲਕੁਲ ਗਲਤ ਹੈ ਕਿਉਂਕਿ ਐੱਸ. ਜੀ. ਪੀ. ਸੀ. ਦੇ ਆਪਣੇ ਨਿਯਮਾਂ ਅਨੁਸਾਰ ਹੀ ਚੱਲਦਾ ਹੈ। ਇਹਨਾਂ ਨਿਯਮਾਂ ਅਨੁਸਾਰ ਗੁਰਦੁਆਰਾ ਐਕਟ ੧੯੨੫ ਦੇ ਤਹਿਤ ਕਿਸੇ ਮੈਂਬਰ ਵਲੋਂ ਅਸਤੀਫਾ ਦੇਣ ਤੋਂ ਬਾਅਦ ਉਸ ਨੂੰ ਅੰਤ੍ਰਿਗ ਕਮੇਟੀ ਵਲੋਂ ਪ੍ਰਵਾਨ ਕੀਤਾ ਜਾਂਦਾ ਹੈ।

Kirpal Singh Badungar breaks his silence on Sucha Singh Langah caseਅੱਗੇ ਉਹਨਾਂ ਕਿਹਾ ਕਿ ਜਦੋਂ ਹੀ ਸੁੱਚਾ ਸਿੰਘ ਨੇ ਸੋਸ਼ਲ ਮੀਡੀਆ ਰਾਹੀ ਆਪਣਾ ਅਸਤੀਫਾ ਦਿੱਤਾ, ਉਸਨੂੰੰ ੫ ਮਿੰਟਾਂ 'ਚ ਪ੍ਰਵਾਨ ਵੀ ਕਰ ਲਿਆ ਗਿਆ।

ਇਸ ਸੰਬੰਧੀ ਹੁਣ ਅੰਤ੍ਰਿਗ ਕਮੇਟੀ ਦੀ ਮੀਟਿੰਗ ਤੋਂ ਸਪਸ਼ਟੀਕਰਨ ਕਰ ਦਿੱਤਾ ਜਾਵੇਗਾ।

Kirpal Singh Badungar breaks his silence on Sucha Singh Langah caseਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 5 ਕਕਾਰਾਂ ਦੀ ਬੇਅਦਬੀ ਦੇ ਮਾਮਲੇ ਨੂੰ 'ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਪਹਿਲਾਂ ਹੀ ਕਮੇਟੀ ਬਣਾ ਦਿੱਤੀ ਹੈ ।

—PTC News

Related Post