ਪ੍ਰਸਿੱਧ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਤੇ ਬੇਟੀ ਗੀਆਨਾ ਦੀ ਮੌਤ, ਡੋਨਾਲਡ ਟਰੰਪ ਨੇ ਜਤਾਇਆ ਦੁੱਖ

By  Jashan A January 27th 2020 10:17 AM

ਪ੍ਰਸਿੱਧ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਤੇ ਬੇਟੀ ਗੀਆਨਾ ਦੀ ਮੌਤ, ਡੋਨਾਲਡ ਟਰੰਪ ਨੇ ਜਤਾਇਆ ਦੁੱਖ,ਵਾਸ਼ਿੰਗਟਨ: ਅਮਰੀਕੀ ਬਾਸਕਟਬਾਲ ਲੀਗ 'ਐੱਨ. ਬੀ. ਏ. ਦੇ ਪ੍ਰਸਿੱਧ ਖਿਡਾਰੀ ਕੋਬੀ ਬ੍ਰਾਇੰਟ ਤੇ ਉਨ੍ਹਾਂ ਦੀ ਧੀ ਗੀਆਨਾ ਮਾਰੀਆ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ 'ਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ। ਕੋਬੀ ਆਪਣੇ ਨਿੱਜੀ ਹੈਲੀਕਾਪਟਰ 'ਚ ਸਨ।

ਇਹ ਹਾਦਸਾ ਲਾਸ ਐਂਜਲਸ ਤੋਂ ਕਰੀਬ 65 ਕਿਲੋਮੀਟਰ ਦੂਰ ਹੋਇਆ ਜਿੱਥੇ ਹਵਾ 'ਚ ਹੈਲੀਕਾਪਟਰ 'ਚ ਅੱਗ ਲਗ ਗਈ ਅਤੇ ਇਸ ਤੋਂ ਬਾਅਦ ਉਹ ਆਪਣਾ ਸੰਤੁਲਨ ਗੁਆਉਂਦੇ ਹੋਏ ਝਾੜੀਆਂ 'ਚ ਡਿੱਗਿਆ।

https://twitter.com/ani_digital/status/1221530164451934208?s=20

ਅਮਰੀਕਾ ਦੇ ਕੈਲੀਫੋਰਨੀਆ ਦੇ ਕੈਲਾਬੈਸਲ 'ਚ ਹੋਏ ਇਸ ਹਾਦਸੇ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਕੋਬੀ ਦੇ ਫੈਨਜ਼ ਅਤੇ ਖੇਡ ਦੀ ਦੁਨੀਆ 'ਚ ਦੁਖ ਦਾ ਮਾਹੌਲ ਹੈ।

ਹੋਰ ਪੜ੍ਹੋ: ਰਾਮਪੁਰਾ ਫੂਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਬੀ ਬ੍ਰਾਇੰਟ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀ ਹੋਣ ਦੇ ਬਾਅਦ ਵੀ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਸੀ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ. ਉਹ ਭਵਿੱਖ ਲਈ ਆਸ਼ਾਵਾਦੀ ਸੀ. ਉਸਦੀ ਬੇਟੀ ਗਿਆਨਾ ਦੀ ਮੌਤ ਇਸ ਘਟਨਾ ਨੂੰ ਹੋਰ ਵੀ ਦੁਖਦਾਈ ਬਣਾਉਂਦੀ ਹੈ।

https://twitter.com/realDonaldTrump/status/1221582230008619016?s=20

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਘਟਨਾ ‘ਤੇ ਸੋਗ ਜਤਾਇਆ ਹੈ। ਓਬਾਮਾ ਨੇ ਕਿਹਾ ਕਿ ਕੋਬੀ ਬ੍ਰਾਇੰਟ ਮਹਾਨ ਸਨ। ਉਹ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਰਿਹਾ ਸੀ। ਗਿਆਨਾ ਦੀ ਮੌਤ ਵੀ ਸਾਡੇ ਲਈ ਦਿਲ ਨੂੰ ਦੁਖੀ ਕਰਨ ਵਾਲੀ ਹੈ। ਇਸ ਦੁੱਖ ਦੀ ਘੜੀ ਵਿਚ ਮੈਂ ਉਸ ਦੀ ਪਤਨੀ ਨੂੰ ਦਿਲਾਸਾ ਦਿੰਦਾ ਹਾਂ। ਇਸ ਦਿਨ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।

https://twitter.com/BarackObama/status/1221552460768202756?s=20

ਤੁਹਾਨੂੰ ਦੱਸ ਦੇਈਏ ਕਿ ਕੋਬੀ ਮਸ਼ਹੂਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) 'ਚ 20 ਸਾਲ ਰਹੇ ਅਤੇ ਇਸ ਦੌਰਾਨ ਪੰਜ ਵਾਰ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ। ਆਪਣੇ 20 ਸਾਲ ਦੇ ਕਰੀਅਰ 'ਚ ਬ੍ਰਾਇੰਟ ਨੇ ਕਈ ਰਿਕਾਰਡ ਬਣਾਏ।

-PTC News

Related Post