ਕਸਟਮ ਵਿਭਾਗ ਦਾ ਇੱਕ ਮੁਲਾਜ਼ਮ ਅਜਿਹੀ ਜਗ੍ਹਾ ਛੁਪਾ ਕੇ ਲਿਜਾ ਰਿਹਾ ਸੀ ਕਰੋੜਾਂ ਦਾ ਸੋਨਾ, ਜਾਣ ਕੇ ਉੱਡ ਜਾਣਗੇ ਹੋਸ਼

By  Jashan A May 7th 2019 10:13 AM

ਕਸਟਮ ਵਿਭਾਗ ਦਾ ਇੱਕ ਮੁਲਾਜ਼ਮ ਅਜਿਹੀ ਜਗ੍ਹਾ ਛੁਪਾ ਕੇ ਲਿਜਾ ਰਿਹਾ ਸੀ ਕਰੋੜਾਂ ਦਾ ਸੋਨਾ, ਜਾਣ ਕੇ ਉੱਡ ਜਾਣਗੇ ਹੋਸ਼,ਨਵੀਂ ਦਿੱਲੀ: ਕੋਚੀ ਤੋਂ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਜਾਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੇ ਇੱਕ ਕਸਟਮ ਡਿਊਟੀ ਵਿਭਾਗ ਦਾ ਇਕ ਮੁਲਾਜ਼ਮ 5 ਅੰਡਰਵੀਅਰ ਪਹਿਨ ਕੇ 3 ਕਿਲੋਗ੍ਰਾਮ ਸੋਨਾ ਛੁਪਾ ਕੇ ਆ ਰਿਹਾ ਸੀ।

gold ਕਸਟਮ ਵਿਭਾਗ ਦਾ ਇੱਕ ਮੁਲਾਜ਼ਮ ਅਜਿਹੀ ਜਗ੍ਹਾ ਛੁਪਾ ਕੇ ਲਿਜਾ ਰਿਹਾ ਸੀ ਕਰੋੜਾਂ ਦਾ ਸੋਨਾ, ਜਾਣ ਕੇ ਉੱਡ ਜਾਣਗੇ ਹੋਸ਼

ਹੋਰ ਪੜ੍ਹੋ:ਗਿੱਦੜਬਾਹਾ ਨਜ਼ਦੀਕ ਇੱਕ ਕਾਰ ਨਹਿਰ ‘ਚ ਡਿੱਗੀ ,ਔਰਤ ਲਾਪਤਾ

ਪਰ ਉਹ ਕਾਨੂੰਨ ਤੋਂ ਨਹੀਂ ਬਚ ਸਕਿਆ ਤੇ ਸੀ. ਬੀ. ਆਈ. ਨੇ ਸੋਨੇ ਦੀ ਸਮੱਗਲਿੰਗ ਕਰਨ ਵਿਚ ਮਦਦ ਕਰਨ ਦੇ ਦੋਸ਼ ਵਿਚ ਉਸ ਵਿਰੁੱਧ ਇਕ ਮਾਮਲਾ ਦਰਜ ਕੀਤਾ ਹੈ।ਆਦਿਨਾਨ ਖਾਲਿਦ ਨਾਂ ਦਾ ਇਕ ਵਿਅਕਤੀ ਦੁਬਈ ਤੋਂ ਸੋਨਾ ਲੈ ਕੇ ਆਇਆ ਸੀ।

ਉਹ ਇਕ ਨਿੱਜੀ ਜਹਾਜ਼ ਕੰਪਨੀ ਦੇ ਜਹਾਜ਼ ਰਾਹੀਂ ਇਥੇ ਆਇਆ ਸੀ। ਕਸਟਮ ਡਿਊਟੀ ਵਿਭਾਗ ਦਾ ਇਕ ਮੁਲਾਜ਼ਮ 1 ਮਈ ਨੂੰ ਛੁੱਟੀ ’ਤੇ ਸੀ ਅਤੇ ਆਪਣੇ ਪਛਾਣ ਪੱਤਰ ਦੀ ਵਰਤੋਂ ਕਰ ਕੇ ਉਹ ਹਵਾਈ ਅੱਡੇ ’ਤੇ ਅੰਦਰ ਚਲਾ ਗਿਆ।

ਹੋਰ ਪੜ੍ਹੋ:ਸੈਲਫੀ ਲੈਣ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੋਈ ਮੌਤ

gold ਕਸਟਮ ਵਿਭਾਗ ਦਾ ਇੱਕ ਮੁਲਾਜ਼ਮ ਅਜਿਹੀ ਜਗ੍ਹਾ ਛੁਪਾ ਕੇ ਲਿਜਾ ਰਿਹਾ ਸੀ ਕਰੋੜਾਂ ਦਾ ਸੋਨਾ, ਜਾਣ ਕੇ ਉੱਡ ਜਾਣਗੇ ਹੋਸ਼

ਏਜੰਸੀ ਦਾ ਕਹਿਣਾ ਹੈ ਕਿ ਖਾਲਿਦ ਨੇ ਟਾਇਲਟ 'ਚ ਮੁਲਾਜ਼ਮ ਨੂੰ ਸੋਨਾ ਸੌਂਪਿਆ ਸੀ ਅਤੇ ਉਸ ਨੇ ਆਪਣੇ ਕੱਪੜਿਆਂ ’ਚ ਉਸ ਨੂੰ ਲੁਕਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਗੇਟ ’ਤੇ ਰੈਵੇਨਿਊ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਉਸਨੂੰ ਫੜ ਲਿਆ।

-PTC News

Related Post