ਕੋਟਕਪੂਰਾ ਗੋਲੀਕਾਂਡ ਮਾਮਲਾ: ਕੋਟਕਪੂਰਾ ਦੇ ਤੱਤਕਾਲੀ DSP ਬਲਜੀਤ ਸਿੰਘ ਸਿੱਧੂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਅਦਾਲਤ ਨੇ ਫੈਸਲਾ ਕੱਲ੍ਹ ਤੱਕ ਰੱਖਿਆ ਸੁਰੱਖਿਅਤ

By  Jashan A June 12th 2019 02:50 PM -- Updated: June 12th 2019 02:52 PM

ਕੋਟਕਪੂਰਾ ਗੋਲੀਕਾਂਡ ਮਾਮਲਾ: ਕੋਟਕਪੂਰਾ ਦੇ ਤੱਤਕਾਲੀ DSP ਬਲਜੀਤ ਸਿੰਘ ਸਿੱਧੂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਅਦਾਲਤ ਨੇ ਫੈਸਲਾ ਕੱਲ੍ਹ ਤੱਕ ਰੱਖਿਆ ਸੁਰੱਖਿਅਤ,ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਚ SIT ਵਲੋਂ ਨਾਮਜ਼ਦ ਕੀਤੇ ਗਏ ਕੋਟਕਪੂਰਾ ਦੇ ਤੱਤਕਾਲੀ DSP ਬਲਜੀਤ ਸਿੰਘ ਸਿੱਧੂ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਅੱਜ ਫਰੀਦਕੋਟ ਅਦਾਲਤ 'ਚ ਸੁਣਵਾਈ ਹੋਈ।

ਇਸ ਜ਼ਮਾਨਤ ਅਰਜ਼ੀ 'ਤੇ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਫੈਸਲਾ ਕੱਲ੍ਹ ਤੱਕ ਸੁਰੱਖਿਅਤ ਰੱਖ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 6 ਜੂਨ ਨੂੰ ਅਦਾਲਤ ਨੇ ਇਸ ਮਾਮਲੇ 'ਚ ਲੁਧਿਆਣਾ ਦੇ ਤੱਤਕਾਲੀ DCP ਪਰਮਜੀਤ ਸਿੰਘ ਪੰਨੂੰ ਦੀ ਅਗਾਓਂ ਜ਼ਮਾਨਤ ਅਰਜੀ ਨੇ ਮਨਜ਼ੂਰ ਕਰ ਲਈ ਹੈ।

-PTC News

Related Post