ਪਾਕਿ ਜੇਲ੍ਹ 'ਚ ਬੰਦ ਕੁਲਭੂਸ਼ਣ ਜਾਧਵ ਮਾਮਲੇ 'ਤੇ ICJ ਅੱਜ ਸੁਣਾਵੇਗਾ ਫੈਸਲਾ

By  Jashan A July 17th 2019 07:52 AM

ਪਾਕਿ ਜੇਲ੍ਹ 'ਚ ਬੰਦ ਕੁਲਭੂਸ਼ਣ ਜਾਧਵ ਮਾਮਲੇ 'ਤੇ ICJ ਅੱਜ ਸੁਣਾਵੇਗਾ ਫੈਸਲਾ,ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ ਮਾਮਲੇ 'ਚ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ.ਸੀ.ਜੇ) ਅੱਜ ਆਪਣਾ ਫੈਸਲਾ ਸੁਣਾਵੇਗੀ। ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵਲੋਂ ਜਾਧਵ ਨੂੰ 'ਦਬਾਅ ਵਾਲੇ ਕਬੂਲਨਾਮੇ' ਦੇ ਆਧਾਰ 'ਤੇ ਮੌਤ ਦੀ ਸਜ਼ਾ ਸੁਣਾਉਣ ਨੂੰ ਭਾਰਤ ਨੇ ਆਈ.ਸੀ.ਜੇ. 'ਚ ਚੁਣੌਤੀ ਦਿੱਤੀ ਹੈ। ਪਾਕਿਸਤਾਨੀ ਫੌਜੀ ਅਦਾਲਤ ਨੇ ਅਪ੍ਰੈਲ 2017 'ਚ ਬੰਦ ਕਮਰੇ 'ਚ ਸੁਣਵਾਈ ਤੋਂ ਬਾਅਦ 'ਜਾਸੂਸੀ ਅਤੇ ਅੱਤਵਾਦ' ਦੇ ਦੋਸ਼ਾਂ 'ਚ ਭਾਰਤੀ ਸੈਨਾ ਦੇ ਸੇਵਾ ਨਿਯੁਕਤ ਅਧਿਕਾਰੀ ਜਾਧਵ (49) ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸ ਦੀ ਸਜ਼ਾ 'ਤੇ ਭਾਰਤੀ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ। ਹੋਰ ਪੜ੍ਹੋ:ਦਿੱਲੀ ਕਮੇਟੀ ਦਸਤਾਰ ਦੀ ਅਹਿਮੀਅਤ ਦੱਸਣ ਲਈ ਸੁਪਰੀਮ ਕੋਰਟ ਜਾਵੇਗੀ:ਮਨਜੀਤ ਸਿੰਘ ਜੀ.ਕੇ. ਆਈ.ਸੀ.ਜੇ. ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਤੇ ਬਿਆਨ 'ਚ ਕਿਹਾ ਕਿ ਦ ਹੇਗ ਦੇ 'ਪੀਸ ਪੈਲੇਸ' 'ਚ 17 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ ਛੇ ਵਜੇ ਸੁਣਵਾਈ ਹੋਵੇਗੀ ਜਿਸ 'ਚ ਪ੍ਰਮੁੱਖ ਜੱਜ ਅਬਦੁਲਕਾਵੀ ਅਹਿਮਦ ਯੂਸੁਫ ਫੈਸਲਾ ਪੜ ਕੇ ਸੁਣਾਉਣਗੇ। ਦੱਸ ਦਈਏ ਕਿ ਪਾਕਿਸਤਾਨ ਫੌਜੀ ਅਦਾਲਤ ਨੇ ਅਪ੍ਰੈਲ 2017 ਵਿਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਹੇਠ ਭਾਰਤੀ ਨਾਗਰਿਕ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਖਿਲਾਫ ਉਸੇ ਸਾਲ ਮਈ ਵਿਚ ਆਈ.ਸੀ.ਜੇ. ਦਾ ਦਰਵਾਜ਼ਾ ਖੜਕਾਇਆ ਸੀ। ਆਈ.ਸੀ.ਜੇ. ਦੀ 10 ਮੈਂਬਰੀ ਬੈਂਚ ਨੇ 18 ਮਈ 2017 ਵਿਚ ਪਾਕਿਸਤਾਨ ਨੂੰ ਮਾਮਲੇ ਵਿਚ ਨਿਆਇਕ ਫੈਸਲਾ ਆਉਣ ਤੱਕ ਜਾਧਵ ਨੂੰ ਸਜ਼ਾ ਦੇਣ ਤੋਂ ਰੋਕ ਦਿੱਤਾ ਸੀ। -PTC News

Related Post