ਕਿਸਾਨਾਂ ਤੋਂ ਬਾਅਦ ਹੁਣ ਮਜ਼ਦੂਰੀ ਕਰਨ ਵਾਲੇ ਵੀ ਤੁਰੇ ਖੁਦਕਸ਼ੀ ਦੇ ਰਾਹ, 36 ਸਾਲਾ ਨੌਜਵਾਨ ਨੇ ਘਰ 'ਚ ਫੰਦਾ ਲਗਾ ਕੀਤੀ ਖੁਦਕਸ਼ੀ

By  Joshi June 23rd 2018 03:06 PM

ਕਿਸਾਨਾਂ ਤੋਂ ਬਾਅਦ ਹੁਣ ਮਜ਼ਦੂਰੀ ਕਰਨ ਵਾਲੇ ਵੀ ਤੁਰੇ ਖੁਦਕਸ਼ੀ ਦੇ ਰਾਹ, 36 ਸਾਲਾ ਨੌਜਵਾਨ ਨੇ ਘਰ 'ਚ ਫੰਦਾ ਲਗਾ ਕੀਤੀ ਖੁਦਕਸ਼ੀ

ਕਿਸਾਨਾਂ ਦੀ ਖੁਦਕਸ਼ੀਆਂ ਨੂੰ ਰੋਕਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਸਾਸ਼ਨ 'ਚ ਹੁਣ ਮਿਹਨਤ-ਮਜ਼ਦੂਰੀ ਕਰਨ ਵਾਲੇ ਵੀ ਤੁਰੇ ਖੁਦਕਸ਼ੀਆਂ ਦੇ ਰਾਹ ਤੁਰ ਪਏ ਹਨ।

ਅਜੋਕੇ ਮਹਿੰਗਾਈ ਦੇ ਦੌਰ ਵਿਚ ਜਿਥੇ ਖਰਚ ਪੂਰੇ ਨਾ ਹੋਣ ਕਰਕੇ ਲੋਕ ਤ੍ਰਾਹੀ-ਤ੍ਰਾਹੀ ਮਰ ਰਹੇ ਹਨ, ਉਥੇ ਫ਼ਿਰੋਜ਼ਪੁਰ ਛਾਉਣੀ ਵਿਚ ਉਸ ਨੌਜਵਾਨ ਨੇ ਮੌਤ ਨੂੰ ਗਲੇ ਲਗਾਉਣਾ ਬਿਹਤਰ ਸਮਝਿਆ, ਜਿਸ ਨੂੰ ਮਿਹਨਤ-ਮਜ਼ਦੂਰੀ ਨਾ ਮਿਲਣ ਕਰਕੇ ਘਰ ਦਾ ਗੁਜਾਰਾ ਚਲਾਉਣਾ ਔਖਾ ਹੋ ਰਿਹਾ ਸੀ।

laborer commits suicide in Punjabਭਾਵੇਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਲੱਕੀ ਨਾਮਕ ਨੌਜਵਾਨ ਨੇ ਘਰ ਵਿਚ ਹੀ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਪ੍ਰੰਤੂ ਇਸ ਨੇ ਜਿਥੇ ਸਰਕਾਰ ਦੀ ਨੌਕਰੀਆਂ ਦੇ ਮੇਲੇ ਨੂੰ ਸਿਉਂਕ ਲੱਗਣ ਦੀ ਪੁਸ਼ਟੀ ਕੀਤੀ, ਉਥੇ ਸਰਕਾਰ ਵੱਲੋਂ ਪੰਜਾਬੀਆਂ ਲਈ ਰੋਜ਼ਗਾਰ ਦੇ ਵਸੀਲੇ ਨਾ ਭਾਲਣ ਦੀ ਦੁਹਾਈ ਦਿੱਤੀ।

ਆਪਣੇ ਨੌਜਵਾਨ ਨੂੰ ਖੋ ਚੁੱਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਿਹਨਤ-ਮਜ਼ਦੂਰੀ ਕਰਦੇ ਲੱਕੀ ਨੂੰ ਕਈ ਦਿਨਾਂ ਤੋਂ ਕੰਮ ਨਹੀਂ ਸੀ ਮਿਲ ਰਿਹਾ, ਜਿਸ ਤੋਂ ਪ੍ਰੇਸ਼ਾਨ ਚੱਲਦਾ ਆ ਰਿਹਾ ਸੀ ਅਤੇ ਇਸ ਕਰਕੇ ਕਈ ਮਹੀਨਿਆਂ ਤੋਂ ਘਰ ਦਾ ਕਿਰਾਇਆ ਵੀ ਨਹੀਂ ਸੀ ਦਿੱਤਾ ਜਾ ਰਿਹਾ, ਜਿਸ ਸਦਕਾ ਅੱਜ ਉਸ ਨੇ ਆਪਣੀ ਜਿੰਦਗੀ ਨੂੰ ਖਤਮ ਕਰ ਲਿਆ।

ਮੌਕੇ 'ਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਨੌਜਵਾਨ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਮਾਮਲੇ ਵਿਚ ਧਾਰਾ ੧੭੪ ਤਹਿਤ ਕਾਰਵਾਈ ਕੀਤੀ ਜਾਵੇਗੀ।

—PTC News

Related Post