ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ਕੌਮ ਦੀ ਵਿਰਾਸਤ, ਭੂ-ਮਾਫੀਏ ਦਾ ਇਕ ਇੰਚ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ : ਬੀਬੀ ਜਗੀਰ ਕੌਰ

By  Shanker Badra June 28th 2021 04:44 PM

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC )ਦੀ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur ) ਨੇ ਖਾਲਸਾ ਕਾਲਜ ਟਰੱਸਟ ਦੀ ਜ਼ਮੀਨ (Khalsa College Trust Land )  ਦਾ ਦੌਰਾ ਕਰਨ ਮਗਰੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਟਰੱਸਟ ਦੀ ਜ਼ਮੀਨ ਕੌਮ ਦੀ ਵਿਰਾਸਤ ਹੈ ਅਤੇ ਸ਼੍ਰੋਮਣੀ ਕਮੇਟੀ ਕਿਸੇ ਵੀ ਕੀਮਤ ’ਤੇ ਭੂ-ਮਾਫੀਏ ਦਾ ਜ਼ਮੀਨ ’ਤੇ ਇਕ ਇੰਚ ਵੀ ਕਬਜ਼ਾ ਨਹੀਂ ਹੋਣ ਦੇਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਧੱਮੋਮਾਜਰਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਟਰੱਸਟ ਦੀ ਖਾਲੀ ਪਈ ਜ਼ਮੀਨ ’ਤੇ ਗੈਰ ਕਾਨੂੰਨੀ ਨਜਾਇਜ਼ ਕਬਜ਼ਾ ਹੋਣ ਬਾਰੇ ਸ਼ਿਕਾਇਤਾਂ ਪੁੱਜੀਆਂ, ਜਿਸ ’ਤੇ ਸੰਸਥਾ ਨੇ ਗੰਭੀਰ ਨੋਟਿਸ ਲੈਂਦਿਆਂ ਜਾਂਚ ਕਮੇਟੀ ਗਠਿਤ ਕੀਤੀ ਸੀ ਅਤੇ ਪੜਤਾਲ ’ਚ ਸਾਹਮਣੇ ਆਇਆ ਕਿ ਕਾਲਜ ਟਰੱਸਟ ਦੇ ਨਾਮ 110 ਵਿਘੇ, 15 ਵਿਸਵੇ ਜ਼ਮੀਨ ਹੈ ਅਤੇਂ 25 ਵਿਘੇ 9 ਵਿਸਵੇ ਰਕਬੇ ਵਿਚ ਮਾਤਾ ਸਾਹਿਬ ਕੌਰ ਗਰਲਜ਼ ਖਾਲਸਾ ਕਾਲਜ ਧਾਮੋ ਮਾਜਰਾ (ਪਟਿਆਲਾ) ਬਣਿਆ ਹੋਇਆ ਹੈ।

ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ਕੌਮ ਦੀ ਵਿਰਾਸਤ, ਭੂ-ਮਾਫੀਏ ਦਾ ਇਕ ਇੰਚ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ : ਬੀਬੀ ਜਗੀਰ ਕੌਰ

ਪੜ੍ਹੋ ਹੋਰ ਖ਼ਬਰਾਂ : ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਗੁਪਤ ਢੰਗ ਨਾਲ ਸਿਸਵਾਂ ਫਾਰਮ ਹਾਊਸ ਪੁੱਜੇ , ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਪਈਆਂ ਭਾਜੜਾਂ

ਉਨ੍ਹਾਂ ਨੇ ਦੱਸਿਆ ਕਿ ਕਾਲਜ ਦਾ 57 ਵਿਘੇ 19 ਵਿਸਵੇ ਰਕਬਾ ਜ਼ਮੀਨ ’ਤੇ ਲੈਂਡ ਮਾਫੀਏ ਵੱਲੋਂ ਟਰੱਸਟ ਦੀ ਜਾਅਲੀ ਰਸੀਦਾਂ ਬਣਾਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਨਜਾਇਜ਼ ਕਬਜ਼ਾ ਕਰਨ ਵਾਲੇ ਭੂ-ਮਾਫੀਏ ਕੋਲੋਂ ਜ਼ਮੀਨ ਛੁਡਾਉਣੀ ਚਾਹੀ ਤਾਂ ਪੁਲਿਸ ਪ੍ਰਸ਼ਾਸਨ ਨੇ ਦਖਲਅੰਦਾਜ਼ੀ ਕਰਕੇ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਲੈਂਡ ਮਾਫੀਏ ਨੂੰ ਸਰਕਾਰ ਥਾਪੜਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਖਲਅੰਦਾਜ਼ੀ ਕਰਕੇ ਲੜਾਈ ਝਗੜਾ ਜਾਂ ਧੱਕਾ ਕਰਵਾਉਣਾ ਚਾਹੁੰਦਾ ਹੈ ਤਾਂ ਫਰਜ਼ਾਂ ਦੀ ਪਹਿਰੇਦਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਕਿਸੇ ਵੀ ਸੂਰਤ ’ਚ ਆਪਣੀ ਜਾਇਦਾਦ ’ਤੇ ਗੈਰ ਕਾਨੂੰਨੀ ਨਜਾਇਜ਼ ਕਬਜ਼ਾ ਨਹੀਂ ਹੋਣ ਦੇਵੇਗੀ।

ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ਕੌਮ ਦੀ ਵਿਰਾਸਤ, ਭੂ-ਮਾਫੀਏ ਦਾ ਇਕ ਇੰਚ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ : ਬੀਬੀ ਜਗੀਰ ਕੌਰ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿਚ ਪੰਥ ਦੀ ਜਾਇਦਾਦ ਸੁਰੱਖਿਅਤ ਨਹੀਂ ਤਾਂ ਗਰੀਬ ਦੀ ਜਾਇਦਾਦ ਕਿਵੇਂ ਸੁਰੱਖਿਅਤ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਭੂਮਾਫੀਏ ਨਾਲ ਮਿਲੀ ਭੁਗਤ ਕਰਕੇ ਟਰੱਸਟ ਦੀ ਜ਼ਮੀਨ ਦੇ ਕਾਰਜਾਂ ਵਿਚ ਰੁਕਾਵਟਾਂ ਖੜ੍ਹੀਆਂ ਹੋਣ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਹੀ ਕੌਮ ਦੀ ਅਮਾਨਤ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰਵਾਉਣ ਲਈ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ਮਾਮਲੇ ਬਾਰੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨਾਲ ਫੋਨ ’ਤੇ ਗੱਲਬਾਤ ਕਰਕੇ ਅਪੀਲ ਕੀਤੀ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿਚ ਦਖਲਅੰਦਾਜ਼ੀ ਨਾ ਕਰੇ ਬਲਕਿ ਭੂ-ਮਾਫੀਏ ਨੂੰ ਨਜਾਇਜ਼ ਕਬਜ਼ਾ ਕਰਨ ’ਤੇ ਰੋਕੇ।

ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ਕੌਮ ਦੀ ਵਿਰਾਸਤ, ਭੂ-ਮਾਫੀਏ ਦਾ ਇਕ ਇੰਚ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ : ਬੀਬੀ ਜਗੀਰ ਕੌਰ

ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁਝ ਲੋਕ ਆਪਣੀ ਜ਼ਮੀਨ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਕਾਗਜ਼ਾਤ ਵਿਚ ਸਪੱਸ਼ਟ ਨਹੀਂ ਕਰ ਸਕੇ ਕਿ ਉਨ੍ਹਾਂ ਇਹ ਜ਼ਮੀਨ ਕਿਸ ਤੋਂ ਖਰੀਦੀ ਅਤੇ ਕਿਸ ਨੇ ਵੇਚੀ ਹੈ, ਜਦਕਿ ਜਾਅਲੀ ਰਸੀਦਾਂ ਵਿਖਾਕੇ ਕੀਤੇ ਜਾ ਰਹੇ ਦਾਅਵੇ ਬੇਬੁਨਿਆਦ ਅਤੇ ਝੂਠੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਨਿਰਮਲ ਸਿੰਘ ਹਰਿਆਉਂ, ਡਾਇਰੈਕਟਰ ਚਮਕੌਰ ਸਿੰਘ ਟੌਹੜਾ ਇੰਸਟੀਚਿਊ, ਨਿੱਜੀ ਸਹਾਇਕ ਡਾ. ਸੁਖਬੀਰ ਸਿੰਘ, ਪਿ੍ਰੰਸੀ. ਡਾ. ਧਰਮਿੰਦਰ ਸਿੰਘ ਉੱਭਾ, ਪਿ੍ਰੰਸੀ. ਡਾ. ਹਰਮੀਤ ਕੌਰ ਆਨੰਦ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਆਦਿ ਹਾਜ਼ਰ ਸਨ।

ਖਾਲਸਾ ਕਾਲਜ ਟਰੱਸਟ ਦੀ ਜ਼ਮੀਨ ਕੌਮ ਦੀ ਵਿਰਾਸਤ, ਭੂ-ਮਾਫੀਏ ਦਾ ਇਕ ਇੰਚ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ : ਬੀਬੀ ਜਗੀਰ ਕੌਰ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ

ਧਰਮ ਪਰਿਵਰਤਨ ਪ੍ਰਤੀ ਸੁਚੇਤ ਰਹਿਣ ਦੀ ਲੋੜ : ਬੀਬੀ ਜਗੀਰ ਕੌਰ

ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜੰਮੂ ਕਸ਼ਮੀਰ ਵਿਚ ਸਿੱਖ ਲੜਕੀਆਂ ਦੇ ਜ਼ਬਰੀ ਧਰਮ ਪਰਿਵਰਤਨ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਰਿਵਰਤਨ ਪ੍ਰਤੀ ਖੁਦ ਹੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਸਿੱਖ ਧਰਮ ਵਿਚ ਪੈਦਾ ਹੋਏ ਤਾਂ ਸਿੱਖੀ ਦੀ ਮਰਿਆਦਾ, ਸਿਧਾਂਤਾਂ ਨੂੰ ਸਮਝਣਾ ਹੋਵੇਗਾ ਅਤੇ ਸਿੱਖੀ ਸੋਚ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਜੌਕੀ ਪੀੜ੍ਹੀ ਨੂੰ ਸਹੀ ਮਾਰਗ ’ਤੇ ਲਿਜਾਣ ਲਈ ਮਾਪਿਆਂ ਨੂੰ ਵੀ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕਰਦਿਆਂ ਚੰਗੀ ਨੈਤਿਕਤਾ ਵਾਲੀ ਪ੍ਰੇਰਨਾ ਦੇਣ ਤਾਂ ਧਰਮ ਪਰਿਵਰਤਨ ਵਰਗੇ ਵਰਤਾਰੇ ਨੂੰ ਠੱਲ ਪਾਈ ਜਾ ਸਕਦੀ ਹੈ।

-PTCNews

Related Post