ਚੰਡੀਗੜ੍ਹ 'ਚ ਬਰਾਮਦ ਹੋਈ ਕੋਕੀਨ ਦੀ ਹੁਣ ਤਕ ਦੀ ਸਭ ਤੋਂ ਵੱਡੀ ਖੇਪ

By  Jagroop Kaur May 13th 2021 09:02 PM

ਇਕ ਪਾਸੇ ਲੋਕ ਕੋਰੋਨਾ ਦੀ ਮਾਰ ਝਲਦੇ ਹੋਏ ਖਾਨ ਪੀਣ ਨੂੰ ਅਸਮਰਥ ਹੋ ਰਹੇ ਹਨ ਤਾਂ ਦੂਜੇ ਪਾਸੇ ਨਸ਼ਾਖੋਸਰੀ ਦਾ ਖੁਮਾਰ ਨਸ਼ੇ ਦੇ ਸੋਦਾਗਰਾਂ ਦੇ ਸਰ ਚੜ੍ਹਿਆ ਹੋਇਆ ਹੈ ਜੋ ਇਸ ਔਖੀ ਘੜੀ 'ਚ ਵੀ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਹੇ , ਤਾਜਾ ਮਾਮਲਾ ਹੈ ਚੰਡੀਗੜ੍ਹ ਤੋਂ ਜਿਥੇ ਡਰੱਗ ਰੈਕੇਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਚੰਡੀਗੜ੍ਹ 'ਚ ਕੋਕੀਨ ਦੀ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ। ਇਹ ਕੋਕੀਨ ਕੀਤੇ ਪੰਜਾਬ ਦੇ ਸੂਬੇ ਚ ਨਹੀਂ ਬਲਕਿ ਕੋਰੀਅਰ ਜ਼ਰੀਏ ਆਸਟਰੇਲੀਆ ਸਪਲਾਈ ਕੀਤੀ ਜਾ ਰਹੀ ਸੀ।

Also Read | COVID-19 Vaccination: Centre accepts recommendation for extension of gap between two doses of Covishield vaccine

ਜਾਣਕਾਰੀ ਮੁਤਾਬਿਕ ਚੰਡੀਗੜ੍ਹ ਪੁਲਿਸ ਨੇ 10 ਕਿੱਲੋ ਕੋਕੀਨ ਦਾ ਕੋਰੀਅਰ ਫੜਿਆ ਹੈ । ਜੋ ਹੁਣ ਤਕ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਕੋਕੀਨ ਦੀ ਸਭ ਤੋਂ ਵੱਡੀ ਬਰਮਾਦਗੀ ਹੋਈ ਹੈ। ਚੇਨੱਈ ਤੋਂ 10 ਕਿੱਲੋ ਕੋਕੀਨ ਦਾ ਕੋਰੀਅਰ ਚੰਡੀਗੜ੍ਹ ਪਹੁੰਚਿਆ। ਚੰਡੀਗੜ੍ਹ ਤੋਂ ਕੋਕੀਨ ਆਸਟਰੇਲੀਆ ਭੇਜੀ ਜਾ ਰਹੀ ਸੀ। ਫੜੀ ਗਈ ਕੋਕੀਨ ਦੀ ਅੰਤਰ ਰਾਸ਼ਟਰੀ ਬਜ਼ਾਰ 'ਚ ਕਰੋੜਾਂ ਰੁਪਏ ਕੀਮਤ ਹੈ।

ਹੁਣ ਪੁਲਿਸ ਵੱਲੋਂ ਮਾਮਲੇ ਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਕੋਕੀਨ ਨਾਲ ਜੁੜੇ ਸੋਦਾਗਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਜਾਰੀ ਹੈ ਅਤੇ ਇਸ ਦੇ ਤਾਰ ਕਿਸ ਕਿਸ ਨਾਲ ਜੁੜੇ ਹਨ ਇਹ ਜਲਦੀ ਹੀ ਪਤਾ ਕੀਤਾ ਜਾਵੇਗਾ ਇਸ ਦਾ ਭਰੋਸਾ ਜਾਂਚ ਅਧਿਆਕਰੀਆਂ ਵੱਲੋਂ ਦਿੱਤਾ ਗਿਆ ਹੈ।

Click here to follow PTC News on Twitter

Related Post