ਤੇਂਦੁਏ ਦੇ ਹਮਲੇ ਨਾਲ ਨੌਜਵਾਨਾਂ ਦਾ ਹੋਇਆ ਇਹ ਹਾਲ (ਤਸਵੀਰਾਂ)

By  Joshi March 26th 2018 08:20 PM -- Updated: March 26th 2018 08:22 PM

ਤੇਂਦੁਏ ਦੇ ਹਮਲੇ ਨਾਲ ਨੌਜਵਾਨਾਂ ਦਾ ਹੋਇਆ ਇਹ ਹਾਲ (ਤਸਵੀਰਾਂ): ਸੋਲਨ ਦੇ ਕੁਨਿਹਾਰ ਇਲਾਕੇ 'ਚ ਤੇਂਦੁਏ ਦਾ ਵੱਧਦਾ ਆਤੰਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਹਿਸ਼ਤ ਨਾਲ ਆਮ ਜਨਤਾ ਦਾ ਜੀਊਣਾ ਮੁਹਾਲ ਹੋਇਆ ਪਿਆ ਹੈ।

ਬੀਤੀ ਰਾਤ, ਕੁਨਿਹਾਰ ਦੀ ਕੋਠੀ ਪੰਚਾਇਤ ਦੇ ਬਣਿਆ ਦੇਵੀ 'ਚ ਬਾਈਕ ਸਵਾਰ ਦੋ ਯੁਵਕਾਂ 'ਤੇ ਅਚਾਨਕ ਤੇਂਦੁਏ ਨੇ ਹਮਲਾ ਕਰ ਦਿੱਤਾ, ਜਿਸ 'ਚ ਬਾਈਕ ਚਾਲਕ ਚਮਨ ਲਾਲ ਨਿਵਾਸੀ ਬਣਿਆ ਦੇਵੀ ਦੇ ਮੱਥੇ 'ਤੇ ਤੇਂਦੁਏ ਦਾ ਪੰਜਾ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ।

ਮਿਲੀ ਜਾਣਕਾਰੀ ਮੁਤਾਬਕ, ਪਹਾੜੀ ਦੇ ਪਿੱਛੋਂ ਇਸ ਤੇਂਦੁਏ ਨੇ ਬਾਈਕ ਸਵਾਰਾਂ 'ਤੇ ਅਚਾਨਕ ਹਮਲਾ ਬੋਲ ਦਿੱਤਾ, ਅਤੇ ਉਸਨੇ ਇੱਕ ਦੇ ਮੱਥੇ 'ਤੇ ਪੰਜੇ ਨਾਲ ਹਮਲਾ ਕਰ ਉਸਨੂੰ ਜ਼ਖਮੀ ਕਰ ਦਿੱਤਾ।

ਮਦਦ ਲਈ ਆਵਾਜ਼ਾਂ ਲਗਾਉਣ ਤੋਂ ਬਾਅਦ ਕਿਸੇ ਤਰ੍ਹਾਂ ਸਥਾਨਕ ਲੋਕਾਂ ਨੇ ਪੀੜਤਾਂ ਦੀ ਮਦਦ ਕਰ ਉਹਨਾਂ ਨੂੰ ਹਸਪਤਾਲ ਪਹੁੰਚਾਇਆ।

ਇਸ ਬਾਰੇ 'ਚ ਗੱਲ ਕਰਦਿਆਂ ਵਣ ਮੰਡਲ ਕੁਨਿਹਾਰ ਦੇ ਡੀਐਫਓ ਸਤੀਸ਼ ਨੇਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਵਿਭਾਗ ਇਸ ਬਾਰੇ ਕੋਈ ਹਲ ਕਰਨ ਲਈ ਵਚਨਬੱਧ ਹੈ ਪਰ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇੱਕਲੇ ਜੰਗਲ ਵਾਲੇ ਇਲਾਕੇ ਵੱਲ ਨਾ ਜਾਣ ਦੀ ਅਪੀਲ ਕੀਤੀ।

ਤੇਂਦੁਏ ਦੇ ਹਮਲੇ ਨਾਲ ਨੌਜਵਾਨਾਂ ਦਾ ਹੋਇਆ ਇਹ ਹਾਲ (ਤਸਵੀਰਾਂ)—PTC News

Related Post