ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰਿਆ ,ਇੱਕ ਅੱਤਵਾਦੀ ਢੇਰ

By  Shanker Badra October 16th 2021 11:45 AM

ਕਸ਼ਮੀਰ : ਜੰਮੂ -ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ। ਇਹ ਮੁਕਾਬਲਾ ਪੁਲਵਾਮਾ ਦੇ ਪੰਪੋਰ ਵਿੱਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ ਚੋਟੀ ਦੇ 10 ਅੱਤਵਾਦੀਆਂ ਅਤੇ ਲਸ਼ਕਰ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰ ਲਿਆ ਹੈ। ਇਸ ਮੁਕਾਬਲੇ ਵਿੱਚ ਇੱਕ ਅੱਤਵਾਦੀ ਵੀ ਮਾਰਿਆ ਗਿਆ ਹੈ। ਇਹ ਜਾਣਕਾਰੀ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦਿੱਤੀ।

ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰਿਆ ,ਇੱਕ ਅੱਤਵਾਦੀ ਢੇਰ

ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਪੰਪੋਰ ਦੇ ਦ੍ਰੰਗਬਲ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਅੱਤਵਾਦੀ ਉਮਰ ਮੁਸ਼ਤਾਕ ਖਾਂਡੇ ਜੋ ਜੰਮੂ -ਕਸ਼ਮੀਰ ਪੁਲਿਸ ਦੇ ਚੋਟੀ ਦੇ 10 ਨਿਸ਼ਾਨੇ ਵਿੱਚ ਸ਼ਾਮਲ ਹੈ, ਨੂੰ ਮੁੱਠਭੇੜ ਵਿੱਚ ਘੇਰ ਲਿਆ ਗਿਆ ਹੈ। ਮੁਸ਼ਤਾਕ ਕਸ਼ਮੀਰ ਦੇ ਭਗਤ ਵਿੱਚ 2 ਪੁਲਿਸ ਮੁਲਾਜ਼ਮਾਂ ਦੀ ਮੌਤ ਸਮੇਤ ਹੋਰ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ।

ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰਿਆ ,ਇੱਕ ਅੱਤਵਾਦੀ ਢੇਰ

ਇਸ ਸਾਲ ਫਰਵਰੀ ਵਿੱਚ ਮੁਸ਼ਤਾਕ ਨੇ ਸਾਕਿਬ ਦੇ ਨਾਲ ਮਿਲ ਕੇ ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਅੱਤਵਾਦੀਆਂ ਨੇ ਬਾਰਾਜ਼ੁੱਲਾ ਇਲਾਕੇ ਦੇ ਭਗਤ ਵਿੱਚ ਪੁਲਿਸ ਪਾਰਟੀ ਉੱਤੇ ਗੋਲੀਬਾਰੀ ਕੀਤੀ ਸੀ। ਇਸ ਗੋਲੀਬਾਰੀ ਵਿੱਚ ਦੋ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ। ਇਹ ਦੋਵੇਂ ਜਵਾਨ ਜੰਮੂ -ਕਸ਼ਮੀਰ ਪੁਲਿਸ ਨਾਲ ਸਬੰਧਤ ਸਨ। ਇਹ ਅੱਤਵਾਦੀ ਹਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ। ਉਸੇ ਸਮੇਂ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਗਏ ਸਨ।

ਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰਿਆ ,ਇੱਕ ਅੱਤਵਾਦੀ ਢੇਰ

ਸਾਕਿਬ ਮੰਜ਼ੂਰ ਦਿ ਰੇਜ਼ਿਸਟੈਂਸ ਫਰੰਟ (ਟੀਆਰਐਫ) ਨਾਲ ਜੁੜਿਆ ਹੋਇਆ ਹੈ। ਉਹ ਸ੍ਰੀਨਗਰ ਦੇ ਬਰਜੁਲਾ ਦੇ ਬਾਘਟ ਇਲਾਕੇ ਦਾ ਵਸਨੀਕ ਹੈ। ਮੇਂਢਰ ਦੇ ਭਾਟਾ ਧੂਰੀਅਨ ਪਿੰਡ ਵਿੱਚ ਸੁਰੱਖਿਆ ਬਲਾਂ ਦਾ ਹਾਈਵੇ ਦੇ ਨੇੜੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਸੀ। ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਇਸੇ ਇਲਾਕੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਸਨ। ਫ਼ੌਜ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

-PTCNews

Related Post