"ਕੌਮ ਦੀਆਂ ਚੁਨੌਤੀਆਂ ਨੂੰ ਮਿਲ ਕੇ ਸਾਹਮਣਾ ਕਰਨ ਦੀ ਲੋੜ" : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿੱਖ ਕੌਮ ਦੇ ਨਾਂਅ ਜਾਰੀ ਕੀਤਾ ਸੰਦੇਸ਼, ਪੜ੍ਹੋ
Jathedar Giani Kuldeep Singh Gargaj issued a message to Sikh Panth : ਸਿੱਖ ਕੌਮ ਵੱਲੋਂ ਅੱਜ ਜੂਨ 1984 ਘੱਲੂਘਾਰਾ ਦੀ 41ਵੀਂ ਬਰਸੀ ਮਨਾਈ ਜਾ ਰਹੀ ਹੈ, ਜਿਸ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ।
ਜਥੇਦਾਰ ਸਾਹਿਬ ਵੱਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਸਾਰੀ ਕੌਮ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਸਿੱਖ ਕੌਮ ਨੂੰ ਖੇਰੂੰ-ਖੇਰੂੰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਕੌਮ ਦੀਆਂ ਚੁਨੌਤੀਆਂ ਨੂੰ ਮਿਲ ਕੇ ਸਾਹਮਣਾ ਕਰਨ ਦੀ ਲੋੜ ਹੈ, ਭਾਵੇਂ ਉਹ ਬੰਦੀ ਸਿੰਘਾਂ ਦੀ ਗੱਲ ਹੋਵੇ, ਲੜਾਈ ਲੜੀ ਜਾ ਰਹੀ ਹੈ ਪਰ ਜਿੰਨੀ ਦੇਰ ਕੌਮ ਇੱਕ ਨਹੀਂ ਹੁੰਦੀ, ਉਨ੍ਹੀ ਦੇਰ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਣਾ।
ਜਥੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਸਮੁੱਚਾ ਖਾਲਸਾ ਪੰਥ ਸਮੂਹ ਨਾਨਕ ਨਾਮ ਲੇਵਾ ਸੰਗਤ ਨੇ ਸ਼ਹੀਦਾਂ ਨੂੰ ਇਕਜੁਟ ਹੋ ਕੇ ਯਾਦ ਕੀਤਾ। ਅੱਜ ਘੱਲੂਘਾਰੇ ਨੂੰ ਯਾਦ ਕੀਤਾ ਜਾ ਰਿਹਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁਟ ਹੋਣਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇੱਕ ਹੋਈਏ, ਕੌਮ ਨੂੰ ਇੱਕ ਹੋਣਾ ਪਵੇਗਾ, ਜਿਵੇਂ ਸ਼ਹੀਦਾਂ ਨੇ ਵੀ ਧਰਮ ਨੂੰ ਪਹਿਲ ਦਿੱਤੀ। ਸ਼ਹੀਦਾਂ ਨੂੰ ਯਾਦ ਕਰਦਿਆਂ ਮੈਂ ਏਕੇ ਦੀ ਅਪੀਲ ਕਰਦਾ ਹਾਂ, ਤਾਂ ਜੋ ਇਸ ਖਿੱਤੇ 'ਚ ਸ਼ਾਂਤੀ ਬਣੀ ਰਹੇ, ਭਾਈਚਾਰਾ ਇਤਫਾਕ ਮੁਹੱਬਤ ਸ਼ਾਂਤੀ ਰਹਿਣੀ ਚਾਹੀਦੀ ਹੈ। ਗੁਰੂ ਦਾ ਲੱਖ ਲੱਖ ਸ਼ੁਕਰਾਨਾ।
ਇਸ ਮੌਕੇ ਉਸ ਵੇਲੇ ਲੱਖਾਂ ਦੀ ਫੌਜ ਨਾਲ ਟਾਕਰਾ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸ਼ੁਬੇਗ ਸਿੰਘ ਵੱਖ-ਵੱਖ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਜਥੇਦਾਰ ਸਾਹਿਬ ਵੱਲੋਂ ਆਪਣੇ ਟੱਬਰ 'ਚੋਂ 6 ਜੀਅ ਗਵਾਉਣ ਵਾਲੀ ਮਾਤਾ ਗੁਰਜੀਤ ਕੌਰ ਨਾਲ ਵੀ ਮੁਲਾਕਾਤ ਕੀਤੀ ਗਈ।
- PTC NEWS