DTC ਬੱਸ ਖਰੀਦ ਮਾਮਲੇ ਦੀ CBI ਜਾਂਚ 'ਚ ਨਵੀਂ ਸ਼ਿਕਾਇਤ ਨੂੰ ਸ਼ਾਮਲ ਕਰਨ ਦੀ LG ਨੇ ਦਿੱਤੀ ਮਨਜ਼ੂਰੀ

By  Riya Bawa September 11th 2022 11:13 AM -- Updated: September 11th 2022 11:27 AM

DTC Bus Alleged Corruption: ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ 1,000 ਲੋ ਫਲੋਰ ਬੱਸਾਂ ਦੀ ਖਰੀਦ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਸੀਬੀਆਈ ਜਾਂਚ ਵਿੱਚ ਹੁਣ ਇੱਕ ਹੋਰ ਸ਼ਿਕਾਇਤ ਸ਼ਾਮਲ ਹੋਣ ਜਾ ਰਹੀ ਹੈ। ਉਪ ਰਾਜਪਾਲ ਵੀਕੇ ਸਕਸੈਨਾ ਨੇ ਇਸਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸ਼ਿਕਾਇਤ ਜੂਨ ਵਿੱਚ ਐਲਜੀ ਸਕੱਤਰੇਤ ਨੂੰ ਭੇਜੀ ਗਈ ਸੀ, ਜਿਸ ਦੀ ਜਾਂਚ ਮੁੱਖ ਸਕੱਤਰ ਨੇ ਕੀਤੀ ਸੀ ਅਤੇ ਹੁਣ ਜਾਂਚ ਵਿੱਚ ਸਹੀ ਪਾਏ ਜਾਣ ’ਤੇ ਇਸ ਨੂੰ ਸੀਬੀਆਈ ਨੂੰ ਵੀ ਭੇਜ ਦਿੱਤਾ ਗਿਆ ਹੈ।

DTC

ਉਪ ਰਾਜਪਾਲ ਦੇ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ - ਡੀਟੀਸੀ ਵੱਲੋਂ 1000 ਲੋਅ ਫਲੋਰ ਬੱਸਾਂ ਦੀ ਖਰੀਦ ਵਿੱਚ ਬੇਨਿਯਮੀਆਂ/ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਲਜੀ ਸਕੱਤਰੇਤ ਨੂੰ ਮਿਲੀ ਸ਼ਿਕਾਇਤ ਨੂੰ ਮੁੱਖ ਸਕੱਤਰ ਵੱਲੋਂ ਸੀਬੀਆਈ ਨੂੰ ਭੇਜਣ ਦੇ ਪ੍ਰਸਤਾਵ ਨੂੰ LG ਨੇ ਮਨਜ਼ੂਰੀ ਦੇ ਦਿੱਤੀ ਹੈ।

ਪਿਛਲੇ ਮਹੀਨੇ ਸੀਬੀਆਈ ਨੇ ਦਿੱਲੀ ਸਰਕਾਰ ਵੱਲੋਂ 1,000 ਲੋ-ਫਲੋਰ ਬੱਸਾਂ ਦੀ ਖਰੀਦ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਮੁੱਢਲੀ ਜਾਂਚ ਸ਼ੁਰੂ ਕੀਤੀ ਸੀ। ਕੇਜਰੀਵਾਲ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਮਿਲ ਗਈ ਹੈ। ਦੂਜੇ ਪਾਸੇ ਬੀਜੇਪੀ ਨੇ ਕਿਹਾ ਕਿ 2021 ਵਿੱਚ ਦਰਜ ਕੀਤੀ ਗਈ ਸ਼ਿਕਾਇਤ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਣ ਜਾਇਦਾਦਾਂ ਰੈਗੂਲਰ ਕਰਵਾਉਣ ਲਈ ਆਨਲਾਈਨ ਮਿਲੇਗੀ ਐੱਨਓਸੀ : ਅਮਨ ਅਰੋੜਾ

ਅਧਿਕਾਰਤ ਜਾਣਕਾਰੀ ਮੁਤਾਬਕ ਦਿੱਲੀ ਸਰਕਾਰ ਨੇ ਕਰੀਬ 1000 ਲੋਅ ਫਲੋਰ ਬੱਸਾਂ ਖਰੀਦੀਆਂ, ਜਿਨ੍ਹਾਂ 'ਚ ਕਥਿਤ ਭ੍ਰਿਸ਼ਟਾਚਾਰ ਹੋਇਆ। 16 ਅਗਸਤ, 2021 ਨੂੰ, ਸੀਬੀਆਈ ਨੂੰ ਬੱਸਾਂ ਦੀ ਖਰੀਦ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲੀ ਸੀ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਨ ਦੀ ਮੰਗ ਕੀਤੀ ਸੀ।

dtc

ਦਿੱਲੀ ਦੇ ਸਾਬਕਾ ਐੱਲਜੀ ਅਨਿਲ ਬੈਜਲ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਪੈਨਲ ਦੇ ਗਠਨ ਦੇ ਹੁਕਮ ਦਿੱਤੇ ਸਨ। ਦਿੱਲੀ ਸਰਕਾਰ ਦੇ ਸਾਬਕਾ ਵਧੀਕ ਸਕੱਤਰ ਗੋਵਿੰਦ ਮੋਹਨ ਨੇ ਕਿਹਾ ਸੀ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਮੁੱਢਲੀ ਜਾਂਚ ਦੀ ਲੋੜ ਹੈ। ਜਨਵਰੀ 2022 ਵਿੱਚ, ਸੀਬੀਆਈ ਨੇ ਇੱਕ ਮੁਢਲੀ ਜਾਂਚ ਸ਼ੁਰੂ ਕੀਤੀ ਜੋ ਅਜੇ ਵੀ ਜਾਰੀ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਹੁਣ ਤੱਕ ਸੀਬੀਆਈ ਨੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਹੈ।

-PTC News

Related Post