ਸੱਤ ਡੀਪੂ ਹੋਲਡਰਾਂ ਦੇ ਲਾਇਸੰਸ ਕੀਤੇ ਰੱਦ

By  Pardeep Singh April 13th 2022 02:00 PM

ਅੰਮ੍ਰਿਤਸਰ:ਜ਼ਿਲ੍ਹੇ ਵਿੱਚ ਨੈਸ਼ਨਲ ਖੁਰਾਕ ਸੁਰੱਖਿਆ ਐਕਟ 2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਡੀਪੂ ਹੋਲਡਰਾਂ ਵਲੋਂ ਵੰਡੀ ਜਾ ਰਹੀ ਕਣਕ ਵਿੱਚ ਕੀਤੀਆ ਜਾ ਰਹੀਆਂ ਉਨਤਾਈਆਂ ਬਾਰੇ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਤੇ ਤੁਰੰਤ ਅਤੇ ਮੋਕੇ ਤੇ ਕਾਰਵਾਈ ਕਰਦੇ ਹੋਏ ਸਿਵਲ ਸਪਲਾਈ ਜ਼ਿਲ੍ਹਾ ਕੰਟਰੋਲਰ  ਸੁਖਵਿੰਦਰ ਸਿੰਘ ਗਿੱਲ ਨੇ ਮਿਤੀ: 28 ਮਾਰਚ 2022 ਤੱਕ ਕੁਲ 19 ਸਰਕਾਰੀ ਰਾਸ਼ਨ ਡੀਪੂਆਂ ਦੀ ਸਪਲਾਈ ਮੁਅੱਤਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 12 ਅਪ੍ਰੈਲ 2022 ਤੱਕ ਹੋਰ 07 ਡੀਪੂ ਹੋਲਡਰਾਂ ਦੀ ਜਰੂਰੀ ਵਸਤਾਂ ਦੀ ਸਪਲਾਈ ਮੁਅੱਤਲ ਕੀਤੀ ਗਈ ਹੈ। ਇਸ ਤੋਂ ਇਲਾਵਾ ਆਪਣੇ ਸਰਕਾਰੀ ਰਾਸ਼ਨ ਡੀਪੂ ਦੇ ਕੰਮ ਵਿੱਚ ਦਿਲਚਸਪੀ ਨਾ ਰੱਖਣ ਵਾਲੇ ਕੁਲ 7 ਡੀਪੂ ਹੋਲਡਰਾਂ ਦੇ ਡੀਪੂ ਦੇ ਲਾਇਸੰਸ ਰੱਦ ਕੀਤੇ ਗਏ। ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਮੂਹ ਡੀਪੂ ਹੋਲਡਰਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ, ਨੈਸ਼ਨਲ ਖੁਰਾਕ ਸੁਰੱਖਿਆ ਐਕਟ 2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਉਨ੍ਹਾ ਦੀ ਬਣਦੀ ਕਣਕ ਪੂਰੀ ਮਿਕਦਾਰ ਵਿੱਚ ਦਿੱਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਉਨਤਾਈ ਨਾ ਕੀਤੀ ਜਾਵੇ ਅਤੇ ਕਾਰਡ ਹੋਲਡਰਾਂ ਨਾਲ ਸਹੀ ਵਿਵਹਾਰ ਨਾਲ ਪੇਸ਼ ਆਇਆ ਜਾਵੇ। ਇਹ ਵੀ ਪੜ੍ਹੋ:PTC Network ਖ਼ਿਲਾਫ਼ ਪੁਲਿਸ ਦੀ ਇਕਤਰਫ਼ਾ ਕਾਰਵਾਈ ਖ਼ਿਲਾਫ਼ ਪੱਤਰਕਾਰਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ -PTC News

Related Post