Lockdown: 'ਅਨਲਾਕ-2' ਲਈ ਕੇਂਦਰ ਸਰਕਾਰ ਦੀਆਂ ਨਵੀਆਂ ਹਦਾਇਤਾਂ ਜਾਰੀ, ਜਾਣੋਂ ਕੀ ਮਿਲੇਗੀ ਰਾਹਤ

By  Shanker Badra June 30th 2020 11:37 AM

Lockdown: 'ਅਨਲਾਕ-2' ਲਈ ਕੇਂਦਰ ਸਰਕਾਰ ਦੀਆਂ ਨਵੀਆਂ ਹਦਾਇਤਾਂ ਜਾਰੀ, ਜਾਣੋਂ ਕੀ ਮਿਲੇਗੀ ਰਾਹਤ:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅੱਜ ਅਨਲਾਕ-2 ਦਾ ਐਲਾਨ ਕੀਤਾ ਹੈ ,ਜਿਹੜਾ ਪਹਿਲੀ ਜੁਲਾਈ ਤੋਂ ਲੈ ਕੇ 31 ਜੁਲਾਈ ਤਕ ਲਾਗੂ ਰਹੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸੰਬੰਧ ਵਿਚ ਵੇਰਵੇ ਸਹਿਤ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਜਿਨ੍ਹਾਂ ਤਹਿਤ ਕੁਝ ਹੋਰ ਰਿਆਇਤਾਂ ਐਲਾਨੀਆਂ ਗਈਆਂ ਹਨ।ਕੰਟੇਨਮੈਂਟ ਜ਼ੋਨ ਵਿਚ 31 ਜੁਲਾਈ ਤੱਕ ਲਾਕਡਾਊਨ ਲਾਗੂ ਰਹੇਗਾ। ਜਾਣਕਾਰੀ ਅਨੁਸਾਰ ਅਨਲਾਕ- 2.0 'ਚ ਦਿਸ਼ਾ ਨਿਰਦੇਸ਼ਾਂ ਮੁਤਾਬਕ 31 ਜੁਲਾਈ ਤੱਕ ਸਕੂਲ,ਕਾਲਜ ਬੰਦ ਰਹਿਣਗੇ, ਉਸ ਤੋਂ ਬਾਅਦ ਸੂਬਿਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਇਨ੍ਹਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਜਾਵੇਗਾ। ਇਸ ਦੌਰਾਨ ਮੈਟਰੋ, ਸਿਨਮਾ ਹਾਲ, ਸਵਿਮਿੰਗ ਪੂਲ, ਜਿਮ ,ਥਿਏਟਰ, ਬਾਰ, ਸਮਾਜਕ ਅਤੇ ਧਾਰਮਿਕ ਸਮਾਗਮਾਂ ਵਿਚ ਇਕੱਠੇ ਹੋਣ 'ਤੇ ਪਾਬੰਦੀ ਜਾਰੀ ਰਹੇਗੀ। ਇਸ ਦੇ ਨਾਲ ਹੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਬਾਹਰ ਜਾਣ 'ਤੇ ਰੋਕ ਰਹੇਗੀ। [caption id="attachment_414921" align="aligncenter" width="300"]Lockdown Covid-19 : MHA issues Unlock 2.0 guidelines Lockdown: 'ਅਨਲਾਕ-2' ਲਈ ਕੇਂਦਰ ਸਰਕਾਰ ਦੀਆਂ ਨਵੀਆਂ ਹਦਾਇਤਾਂ ਜਾਰੀ, ਜਾਣੋਂ ਕੀ ਮਿਲੇਗੀ ਰਾਹਤ[/caption] ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ 'ਤੇ ਵੀ ਅਜੇ ਰੋਕ ਰਹੇਗੀ। ਹਾਲਾਂਕਿ, ਵੰਦੇ ਭਾਰਤ ਮੁਹਿੰਮ ਤਹਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਛੋਟ ਰਹੇਗੀ। ਇਸ ਦੇ ਇਲਾਵਾ ਜ਼ਰੂਰੀ ਸੇਵਾਵਾਂ, ਕੰਪਨੀਆਂ ਵਿਚ ਸ਼ਿਫ਼ਟਾਂ ਵਿਚ ਕੰਮ ਕਰਨ ਵਾਲੇ, ਨੈਸ਼ਨਲ ਅਤੇ ਸਟੇਟ ਹਾਈਵੇਅ 'ਤੇ ਸਮਾਨ ਲਜਾਣ ਵਾਲੇ ਵਾਹਨਾਂ 'ਤੇ ਪਾਬੰਦੀ ਨਹੀਂ ਹੋਵੇਗੀ। ਬੱਸਾਂ, ਟਰੇਨਾਂ ਅਤੇ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਲੋਕਾਂ ਨੂੰ ਅਪਣੇ ਘਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਅਨਲਾਕ-2.0 ਦੀ ਗਾਈਡਲਾਈਨਸ ਜਾਰੀ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਇਲਾਕਿਆਂ 'ਚ ਕਈ ਗਤੀਵਿਧੀਆਂ 'ਚ ਛੋਟ ਹੋਵੇਗੀ, ਜਦੋਂ ਕਿ ਕੰਟੇਨਮੈਂਟ ਜ਼ੋਨ 'ਚ ਲਾਕਡਾਊਨ ਨੂੰ ਸਖ਼ਤ ਬਣਾਉਣ ਦਾ ਪ੍ਰਬੰਧ ਹੈ। ਹੁਣ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਹੋਵੇਗਾ। ਇਸ ਦੌਰਾਨ ਪੰਜ ਤੋਂ ਜ਼ਿਆਦਾ ਲੋਕਾਂ ਨੂੰ ਦੁਕਾਨ 'ਚ ਵੜਨ 'ਤੇ ਰੋਕ ਰਹੇਗੀ। ਉਨ੍ਹਾਂ ਨੂੰ ਵੀ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। -PTCNews

Related Post