ਲੋਕ ਸਭਾ 'ਚ ਬੋਲੇ ਅਮਿਤ ਸ਼ਾਹ, ਜੰਮੂ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਦੀ ਹੈ ਧਾਰਾ 370

By  Jashan A August 6th 2019 07:00 PM -- Updated: August 6th 2019 07:03 PM

ਲੋਕ ਸਭਾ 'ਚ ਬੋਲੇ ਅਮਿਤ ਸ਼ਾਹ, ਜੰਮੂ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਦੀ ਹੈ ਧਾਰਾ 370,ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੋਕ ਸਭਾ ਵਿਚ ਸੰਬੋਧਨ ਕੀਤਾ। ਉਹਨਾਂ ਵੱਲੋਂ ਅੱਜ ਲੋਕ ਸਭਾ ਵਿਚ ਜੰਮੂ-ਕਸ਼ਮੀਰ ਮੁੜਗਠਨ ਬਿੱਲ ਪੇਸ਼ ਕੀਤਾ ਗਿਆ। ਲੋਕ ਸਭਾ 'ਚ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਜੰਮੂ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਦੀ ਹੈ।ਇਸ ਬਿੱਲ 'ਤੇ ਚਰਚਾ ਦੌਰਾਨ ਕਾਂਗਰਸ ਦੇ ਰੰਜਨ ਚੌਧਰੀ ਨੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ।

https://twitter.com/ANI/status/1158729995738656768?s=20

ਅਮਿਤ ਸ਼ਾਹ ਨੇ ਰੰਜਨ ਨੂੰ ਜਵਾਬ ਦਿੱਤਾ ਕਿ ਕਸ਼ਮੀਰ ਮੁੱਦਾ ਸਿਰਫ ਰਾਜਨੀਤਕ ਹੀ ਨਹੀਂ, ਕਾਨੂੰਨੀ ਮੁੱਦਾ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ, ਭਾਰਤ ਦਾ ਅਨਿਖੜਵਾਂ ਅੰਗ ਹੈ।ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਲਈ ਜਾਨ ਵੀ ਦੇ ਦੇਵਾਂਗੇ।

https://twitter.com/ANI/status/1158725194393038848?s=20

ਅਮਿਤ ਸ਼ਾਹ ਨੇ ਲੋਕਸਭਾ 'ਚ ਕਿਹਾ ਕਿ ਪੰਡਿਤ ਨਹਿਰੂ ਨੇ ਫੌਜ ਨੂੰ ਪੂਰੀ ਛੁੱਟ ਦਿੱਤੀ ਹੁੰਦੀ ਤਾਂ POK ਭਾਰਤ ਦਾ ਹਿੱਸਾ ਹੁੰਦਾ। ਉਹਨਾਂ ਕਿਹਾ ਕਿ ਜਦੋਂ ਭਾਰਤ - ਪਾਕਿਸਤਾਨ ਨੇ UN ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਤੱਦ ਕਿਸੇ ਵੀ ਦੇਸ਼ ਦੀ ਫੌਜ ਨੂੰ ਸੀਮਾਵਾਂ ਦੇ ਉਲੰਘਣਾ ਦਾ ਅਧਿਕਾਰ ਨਹੀਂ ਸੀ। ਪਰ 1965 ਵਿੱਚ ਪਾਕਿਸਤਾਨ ਵਲੋਂ ਸੀਮਾ ਦੀ ਉਲੰਘਣਾ ਕਰਨ ਉੱਤੇ ਇਹ ਪ੍ਰਸਤਾਵ ਖਾਰਿਜ ਹੋ ਗਿਆ ਸੀ।

https://twitter.com/ANI/status/1158718754475454465?s=20

ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦੇ ਪ੍ਰਸਤਾਵ ਅਤੇ ਬਿੱਲ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ। ਉਨ੍ਹਾਂ ਕਿਹਾ ਕਿ ਕੱਲ ਰਾਸ਼ਟਰਪਤੀ ਨੇ ਸੰਵਿਧਾਨਕ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਭਾਰਤ ਦੇ ਸੰਵਿਧਾਨ ਦੇ ਸਾਰੇ ਸਮਝੌਤੇ ਜੰਮੂ-ਕਸ਼ਮੀਰ ਵਿਚ ਲਾਗੂ ਹੋਣਗੇ।ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਰਾਜ ਸਭਾ 'ਚ ਇਸ ਬਿੱਲ ਨੂੰ ਮਨਜ਼ੂਰੀ ਮਿਲ ਗਈ ਸੀ।

-PTC News

Related Post