Lok Sabha Election 2019: ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਕਾਕਾ ਰਣਦੀਪ ਸਿੰਘ ਪ੍ਰਨੀਤ ਕੌਰ ਵਾਸਤੇ ਨਹੀਂ ਕਰਨਗੇ ਚੋਣ ਪ੍ਰਚਾਰ

By  Jashan A April 3rd 2019 04:32 PM -- Updated: April 3rd 2019 04:36 PM

Lok Sabha Election 2019: ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਕਾਕਾ ਰਣਦੀਪ ਸਿੰਘ ਪ੍ਰਨੀਤ ਕੌਰ ਵਾਸਤੇ ਨਹੀਂ ਕਰਨਗੇ ਚੋਣ ਪ੍ਰਚਾਰ,ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਜਿਸ ਦੌਰਾਨ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।ਪਰ ਕਾਂਗਰਸ ਦੇ ਅਮਲੋਹ ਤੋਂ ਮੌਜੂਦਾ ਵਿਧਾਇਕ ਕਾਕਾ ਰਣਦੀਪ ਸਿੰਘ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।

parneet Lok Sabha Election 2019: ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਕਾਕਾ ਰਣਦੀਪ ਸਿੰਘ ਪ੍ਰਨੀਤ ਕੌਰ ਵਾਸਤੇ ਨਹੀਂ ਕਰਨਗੇ ਚੋਣ ਪ੍ਰਚਾਰ

ਇਸ ਦੌਰਾਨ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਮਹਾਰਾਣੀ ਪ੍ਰਨੀਤ ਕੌਰ ਵਾਸਤੇ ਚੋਣ ਪ੍ਰਚਾਰ ਨਹੀਂ ਕਰਨਗੇ।

ਹੋਰ ਪੜ੍ਹੋ: ਪੰਜਾਬ ਦੇ ਸਾਂਸਦਾਂ ਨੇ ਸਦਨ ਵਿਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਮੰਗ

ਉਹਨਾਂ ਕਿਹਾ ਕਿ ਸਾਡੇ ਪਰਿਵਾਰ ਨੇ ਕਾਂਗਰਸ ਅਤੇ ਦੇਸ਼ ਵਾਸਤੇ ਸੰਘਰਸ਼ ਵੀ ਕੀਤਾ ਅਤੇ ਕੁਰਬਾਨੀਆਂ ਵੀ ਦਿੱਤੀਆਂ ਪਰ ਉਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ।

parneet Lok Sabha Election 2019: ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਕਾਕਾ ਰਣਦੀਪ ਸਿੰਘ ਪ੍ਰਨੀਤ ਕੌਰ ਵਾਸਤੇ ਨਹੀਂ ਕਰਨਗੇ ਚੋਣ ਪ੍ਰਚਾਰ

ਕਾਕਾ ਰਣਦੀਪ ਸਿੰਘ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਬਾਕੀ ਹਾਈਕਮਾਂਡ ਨੇ ਜੋ ਫੈਸਲਾ ਦਿੱਤਾ ਉਹ ਸੋਚ ਸਮਝ ਕੇ ਹੀ ਲਿਆ ਹੋਵੇਗਾ। ਨਾਭੇ ਤੋਂ ਚੋਣ ਪ੍ਰਚਾਰ ਬਾਰੇ ਪੁੱਛੇ ਸਵਾਲ ਤੇ ਕਿਹਾ ਕਿ ਇੱਥੋਂ ਕਾਂਗਰਸ ਦੇ ਵਜ਼ੀਰ ਹਨ ਅਤੇ ਉਹ ਹੀ ਪ੍ਰਚਾਰ ਕਰਨਗੇ।

-PTC News

Related Post