ਲੋਕ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਕਿਹਾ "25 ਲੱਖ ਕਰੋੜ ਰੁਪਏ ਪੇਂਡੂ ਇਲਾਕਿਆਂ 'ਤੇ ਕੀਤੇ ਜਾਣਗੇ ਖਰਚ"

By  Jashan A April 8th 2019 12:44 PM -- Updated: April 8th 2019 01:23 PM

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਕਿਹਾ "25 ਲੱਖ ਕਰੋੜ ਰੁਪਏ ਪੇਂਡੂ ਇਲਾਕਿਆਂ 'ਤੇ ਕੀਤੇ ਜਾਣਗੇ ਖਰਚ",ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਚੋਣਾਂ ਦੀ ਤਾਰੀਕ ਨੂੰ ਨੇੜੇ ਦੇਖਦੇ ਹੋਏ ਅੱਜ ਭਾਜਪਾ ਨੇ ਆਉਣ ਵਾਲੇ 5 ਸਾਲਾਂ 'ਚ 130 ਕਰੋੜ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਆਪਣਾ 'ਸੰਕਲਪ ਪੱਤਰ' ਦੇ ਪੇਸ਼ ਕੀਤਾ ਹੈ।

ਜਿਸ 'ਚ ਦੇਸ਼ ਦੀ ਜਨਤਾ ਨਾਲ ਕੁਝ ਵਾਅਦੇ ਕੀਤੇ ਗਏ ਹਨ। ਮੈਨੀਫੈਸਟੋ ਦੇ ਐਲਾਨ ਦੌਰਾਨ ਮੰਚ ‘ਤੇ ਰਾਜਨਾਥ ਸਿੰਘ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹੇ।

ਗ੍ਰਹਿ ਮੰਤਰੀ ਅਤੇ ਪਾਰਟੀ ਦੀ ਸੰਕਲਪ ਪੱਤਰ ਕਮੇਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੇ 'ਮਨ ਕੀ ਬਾਤ' ਇਸ ਸੰਕਲਪ ਪੱਤਰ 'ਚ ਰੱਖੀ ਗਈ ਹੈ, ਜਿੱਥੇ ਜ਼ਰੂਰੀ ਹੋਇਆ ਹੈ ਉੱਥੇ ਸਟ੍ਰਕਚਰਲ ਬਦਲਾਅ ਕਰਨ 'ਚ ਵੀ ਅਸੀਂ ਕੋਈ ਸੰਕੋਚ ਨਹੀਂ ਕੀਤਾ ਹੈ।

-PTC News

Related Post