ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਭਲਕੇ

By  Shanker Badra May 18th 2019 09:13 PM

ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਭਲਕੇ:ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਹੁਣ ਪੰਜਾਬ 'ਚ ਵੀ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਦੇਸ਼ ‘ਚ ਲੋਕ ਸਭਾ ਚੋਣਾਂ 2019 ਦੇ 7ਵੇਂ ਅਤੇ ਆਖ਼ਰੀ ਪੜਾਅ ਤਹਿਤ ਭਲਕੇ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪੈਣ ਜਾ ਰਹੀਆਂ ਹਨ।

Lok Sabha elections 2019 7th And last round 7 states 59 seats Votes tomorrow
ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਭਲਕੇ

ਜਿਸ ਵਿੱਚ ਪੰਜਾਬ ਦੀਆਂ -13 , ਉਤਰ ਪ੍ਰਦੇਸ਼ -13 , ਚੰਡੀਗੜ੍ਹ -1 , ਮੱਧ ਪ੍ਰਦੇਸ਼ - 8 , ਝਾਰਖੰਡ -3 , ਬਿਹਾਰ -8 , ਹਿਮਾਚਲ ਪ੍ਰਦੇਸ਼ -4 ਅਤੇ ਪੱਛਮੀ ਬੰਗਾਲ ਦੀਆਂ 9 ਸੀਟਾਂ 'ਤੇ ਭਲਕੇ ਵੋਟਾਂ ਪੈਣਗੀਆਂ।ਪੰਜਾਬ ਦੀਆਂ 13 ਸੀਟਾਂ 'ਤੇ ਅੰਮ੍ਰਿਤਸਰ, ਗੁਰਦਾਸਪੁਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਾਂ ਪੈਣਗੀਆਂ।

Lok Sabha elections 2019 7th And last round 7 states 59 seats Votes tomorrow
ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਭਲਕੇ

ਪੰਜਾਬ ਦੀਆਂ 13 ਸੀਟਾਂ 'ਚ ਗੁਰਦਾਸਪਰ ਤੋਂ ਕਾਂਗਰਸ ਦੇ ਸੁਨੀਲ ਜਾਖੜ ਅਤੇ ਅਕਾਲੀ-ਭਾਜਪਾ ਗਠ-ਜੋੜ ਦੇ ਸਨੀ ਦਿਓਲ ਦੇ ਵਿੱਚਕਾਰ ਮੁਕਾਬਲਾ ਹੈ।ਇਸ ਤੋਂ ਇਲਾਵਾ ਪੰਜਾਬ ਦੀਆਂ 2 ਹੋਰ ਹਾਟ ਸੀਟਾਂ 'ਚ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਜਦਕਿ ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਕਾਰ ਸਖ਼ਤ ਮੁਕਾਬਲਾ ਹੈ।

Lok Sabha elections 2019 7th And last round 7 states 59 seats Votes tomorrow
ਲੋਕ ਸਭਾ ਚੋਣਾਂ 2019 : 7ਵੇਂ ਤੇ ਆਖ਼ਰੀ ਗੇੜ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਭਲਕੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਪੰਜਾਬ ‘ਚ ਵੋਟਾਂ ਤਲਣ ਲਈ ਉਮੀਦਵਾਰਾਂ ਦੇ ਘਰ ਚੜ੍ਹੀਆਂ ਕੜਾਹੀਆਂ ,ਘਰਾਂ ‘ਚ ਲੱਗੀਆਂ ਰੌਣਕਾਂ

ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 224 ਮਰਦ ਅਤੇ 54 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

-PTCNews

Related Post