ਲੋਕ ਸਭਾ ਚੋਣਾਂ 2019: ਜਾਣੋ, ਪਹਿਲੇ ਪੜਾਅ 'ਚ ਕਿੱਥੇ-ਕਿੱਥੇ ਹੋ ਰਿਹੈ ਮਤਦਾਨ

By  Jashan A April 11th 2019 10:58 AM

ਲੋਕ ਸਭਾ ਚੋਣਾਂ 2019: ਜਾਣੋ, ਪਹਿਲੇ ਪੜਾਅ 'ਚ ਕਿੱਥੇ-ਕਿੱਥੇ ਹੋ ਰਿਹੈ ਮਤਦਾਨ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ ਅੱਜ 20 ਸੂਬਿਆਂ ਦੀਆਂ 91 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ।91 ਲੋਕ ਸਭਾ ਸੀਟਾਂ 'ਤੇ ਕੁੱਲ 1,279 ਉਮੀਦਵਾਰ ਮੈਦਾਨ 'ਚ ਹਨ। [caption id="attachment_281419" align="aligncenter" width="300"]election ਲੋਕ ਸਭਾ ਚੋਣਾਂ 2019: ਜਾਣੋ, ਪਹਿਲੇ ਪੜਾਅ 'ਚ ਕਿੱਥੇ-ਕਿੱਥੇ ਹੋ ਰਿਹੈ ਮਤਦਾਨ[/caption] 17ਵੀਆਂ ਲੋਕ ਸਭਾ ਚੋਣਾਂ ਦੇ ਗਠਨ ਦੇ ਲਈ 543 ਸੀਟਾਂ 'ਤੇ ਸੱਤ ਪੜਾਅ 'ਚ 11 ਅਪ੍ਰੈਲ ਤੋਂ 19 ਮਈ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਹੋਰ ਪੜ੍ਹੋ:ਅਮਰੀਕੀ ਸੰਸਦੀ ਮੈਂਬਰਾਂ ਨੂੰ ਲਿਜਾ ਰਹੀ ਟਰੇਨ ਨਾਲ ਵਾਪਰਿਆ ਹਾਦਸਾ,1 ਦੀ ਹੋਈ ਮੌਤ ਪਹਿਲੇ ਪੜਾਅ ਦੇ ਤਹਿਤ ਲੋਕ ਸਭਾ ਚੋਣਾਂ ਦੇ ਲਈ ਯੂਪੀ ਦੀਆਂ 8 ਸੀਟਾਂ, ਉਤਰਾਖੰਡ ਦੀਆਂ 5, ਬਿਹਾਰ ਦੀਆਂ 4, ਮਹਾਰਾਸ਼ਟਰ ਦੀਆਂ 7, ਆਸਾਮ ਦੀਆਂ 5. ਓਡੀਸ਼ਾ ਦੀਆਂ 4, ਜੰਮੂ ਅਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਅਤੇ ਪੱਛਮੀ ਬੰਗਾਲ ਦੀਆਂ 2-2 ਸੀਟਾਂ 'ਤੇ ਅਤੇ ਛੱਤੀਸਗੜ੍ਹ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਸਿੱਕਮ, ਅੰਡੇਮਾਨ, ਨਿਕੋਬਾਰ ਦੀਪ ਸਮੂਹ ਅਤੇ ਲਕਸ਼ਦੀਪ 'ਚ 1-1 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। [caption id="attachment_281388" align="aligncenter" width="300"]Lok-Sabha-Election-2019 ਲੋਕ ਸਭਾ ਚੋਣਾਂ 2019: ਜਾਣੋ, ਪਹਿਲੇ ਪੜਾਅ 'ਚ ਕਿੱਥੇ-ਕਿੱਥੇ ਹੋ ਰਿਹੈ ਮਤਦਾਨ[/caption] ਲੋਕ ਸਭਾ ਚੋਣਾਂ ਦੀ ਵੋਟਿੰਗ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਕਾਰਨ ਵੱਡੇ ਪੱਧਰ 'ਤੇ ਲੋਕ ਵੋਟਾਂ ਪਾਉਣ ਲਈ ਆ ਰਹੇ ਹਨ। ਕਈ ਥਾਵਾਂ 'ਤੇ ਵੋਟ ਪਾਉਣ ਆ ਰਹੇ ਲੋਕਾਂ ਦਾ ਫੁੱਲਾਂ ਨਾਲ ਸੁਆਗਤ ਵੀ ਕੀਤਾ ਜਾ ਰਿਹਾ ਹੈ। -PTC News

Related Post