ਲੋਕ ਸਭਾ ਚੋਣਾਂ 2019 ਦੇ ਨਤੀਜੇ : ਯੂਪੀ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਜਪਾ 16 ਅਤੇ ਕਾਂਗਰਸ 4 ਸੀਟਾਂ 'ਤੇ ਅੱਗੇ

By  Shanker Badra May 23rd 2019 08:18 AM -- Updated: May 23rd 2019 08:24 AM

ਲੋਕ ਸਭਾ ਚੋਣਾਂ 2019 ਦੇ ਨਤੀਜੇ : ਯੂਪੀ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਜਪਾ 16 ਅਤੇ ਕਾਂਗਰਸ 4 ਸੀਟਾਂ 'ਤੇ ਅੱਗੇ:ਯੂਪੀ : ਭਾਰਤ ਵਿਚ ਸੱਤ ਪੜਾਆਂ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ।

Lok Sabha elections 2019 : UP started results BJP 16 and Congress 4 seats Next ਲੋਕ ਸਭਾ ਚੋਣਾਂ 2019 ਦੇ ਨਤੀਜੇ : ਯੂਪੀ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਜਪਾ 16 ਅਤੇ ਕਾਂਗਰਸ 4 ਸੀਟਾਂ 'ਤੇ ਅੱਗੇ

ਇਸ ਦੌਰਾਨ ਹੁਣ ਤੱਕ ਦੇ ਚੋਣ ਨਤੀਜਿਆਂ ਮੁਤਾਬਕ ਯੂਪੀ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਜਪਾ 16 ਅਤੇ ਕਾਂਗਰਸ 4 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।ਓਥੇ ਸਾਰੀਆਂ ਸੀਟਾਂ 'ਤੇ ਅੱਜ ਸ਼ਾਮ ਤੱਕ ਸਾਫ਼ ਹੋ ਜਾਵੇਗਾ ਕਿ ਕਿਸ ਨੇ ਬਾਜ਼ੀ ਮਾਰੀ ਹੈ।

Lok Sabha elections 2019 : UP started results BJP 16 and Congress 4 seats Next ਲੋਕ ਸਭਾ ਚੋਣਾਂ 2019 ਦੇ ਨਤੀਜੇ : ਯੂਪੀ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਜਪਾ 16 ਅਤੇ ਕਾਂਗਰਸ 4 ਸੀਟਾਂ 'ਤੇ ਅੱਗੇ

ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ 'ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।

Lok Sabha elections 2019 : UP started results BJP 16 and Congress 4 seats Next ਲੋਕ ਸਭਾ ਚੋਣਾਂ 2019 ਦੇ ਨਤੀਜੇ : ਯੂਪੀ ਦੇ ਸ਼ੁਰੂਆਤੀ ਰੁਝਾਨ ਵਿੱਚ ਭਾਜਪਾ 16 ਅਤੇ ਕਾਂਗਰਸ 4 ਸੀਟਾਂ 'ਤੇ ਅੱਗੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਹੋਈ ਸ਼ੁਰੂ , ਵੋਟਿੰਗ ਕੇਂਦਰਾਂ ਅੱਗੇ ਲੱਗਾ ਮੇਲਾ

ਦੇਸ਼ ਭਰ ਵਿੱਚ 542 ਸੀਟਾਂ ’ਤੇ 8,000 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਸੱਤ ਗੇੜਾਂ ਦੌਰਾਨ ਪਈ ਵੋਟਿੰਗ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫ਼ੀ ਸਦੀ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ ‘ਚ 12 ਲੱਖ ਤੋਂ ਵੱਧ EVM ਮਸ਼ੀਨਾਂ ‘ਚ ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ।ਪੂਰੇ ਦੇਸ਼ ‘ਚ 10 ਲੱਖ 35 ਹਜ਼ਾਰ ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਗਈਆਂ ਸਨ।

-PTCNews

Related Post