Lok Sabha Elections: ਝਾਰਖੰਡ ਦੇ ਹਜ਼ਾਰੀਬਾਗ 'ਚ ਕੇਂਦਰੀ ਮੰਤਰੀ ਜਯੰਤ ਸਿਨ੍ਹਾ ਨੇ ਪਾਈ ਵੋਟ

By  Jashan A May 6th 2019 11:14 AM

Lok Sabha Elections: ਝਾਰਖੰਡ ਦੇ ਹਜ਼ਾਰੀਬਾਗ 'ਚ ਕੇਂਦਰੀ ਮੰਤਰੀ ਜਯੰਤ ਸਿਨ੍ਹਾ ਨੇ ਪਾਈ ਵੋਟ,ਹਜ਼ਾਰੀਬਾਗ: ਝਾਰਖੰਡ ਦੇ ਹਜ਼ਾਰੀਬਾਗ 'ਚ ਬੀਜੇਪੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਜਯੰਤ ਸਿਨ੍ਹਾ ਨੇ ਆਪਣੀ ਵੋਟ ਭੁਗਤਾਈ। ਦੱਸ ਦੇਈਏ ਕਿ ਜਯੰਤ ਸਿਨ੍ਹਾ ਦੇ ਖਿਲਾਫ ਕਾਂਗਰਸ ਪਾਰਟੀ ਦੇ ਗੋਪਾਲ ਸਾਹੁ ਚੋਣ ਮੈਦਾਨ 'ਚ ਹਨ।

ਹੋਰ ਪੜ੍ਹੋ:ਏਮਜ਼ ਦੇ ਨਿਰਮਾਣ ‘ਤੇ ਢਿੱਲ ਮੱਠ ‘ਚ ਕੇਂਦਰੀ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਨੂੰ ਕਿਹਾ ਇਹ!

ਜ਼ਿਕਰ ਏ ਖਾਸ ਹੈ ਕਿ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 7 ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।ਤੁਹਾਨੂੰ ਦਸ ਦੇਈਏ ਕਿ ਬਿਹਾਰ (5), ਜੰਮੂ-ਕਸ਼ਮੀਰ (20, ਝਾਰਖੰਡ (4), ਮੱਧ ਪ੍ਰਦੇਸ਼ (7), ਰਾਜਸਥਾਨ (12), ਉੱਤਰ ਪ੍ਰਦੇਸ਼ (14) ਤੇ ਪੱਛਮੀ ਬੰਗਾਲ (7) ਸੂਬਿਆਂ 'ਚ ਵੋਟਾਂ ਪੈ ਰਹੀਆਂ ਹਨ।

ਇਸ ਪੜਾਅ ‘ਚ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਸਮੇਤ 674 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ।

-PTC News

Related Post