ਲੰਡਨ 'ਚ ਬੰਬ ਧਮਾਕਾ ਅੱਤਵਾਦੀ ਹਮਲਾ ਕਰਾਰ

By  Joshi September 15th 2017 05:38 PM -- Updated: September 15th 2017 05:53 PM

London attack terrorist incident at Parsons Green station as per police ਅੱਜ ਹੋਏ ਲੰਡਨ ਬੰਬ ਧਮਾਕੇ ਨੂੰ ਪੁਲਿਸ ਵੱਲੋਂ ਅੱਤਵਾਦੀ ਹਮਲਾ ਕਰਾਰ ਦੇ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਵਿੱਚ ਵਰਤਿਆ ਗਿਆ ਬੰਬ ਅਤੇ ਹੋਇਆ ਹਮਲਾ ਯੋਜਨਬੱਧ ਤਰੀਕੇ ਨਾਲ ਕੀਤਾ ਗਿਆ ਸੀ। London attack terrorist incident at Parsons Green station as per policeਇਸ ਹਮਲੇ 'ਚ ਕਈ ਲੋਕ ਜ਼ਖਮੀ ਹੋ ਗਏ ਸਨ। ਡਿਸਟ੍ਰਿਕਟ ਲਾਈਨ ਰੇਲ ਦੇ ਅੰਦਰ ਫੋਟੋਆਂ ਨੂੰ ਇੱਕ ਸੁਪਰਮਾਰਕੀਟ ਸ਼ਾਪਿੰਗ ਬੈਗ ਅੰਦਰ ਇੱਕ ਸਫੈਦ ਪਲਾਸਟਿਕ ਦੀ ਬਾਲਟੀ ਦਿਖਾਈ ਗਈ ਹੈ ਜਿਸ ਵਿੱਚ ਂ ਤਾਰਾਂ ਦਿਖਾਈ ਦਿੰਦੀਆਂ ਹਨ। ਵਿਸਫੋਟਕ ਮਾਹਿਰਾਂ ਅਨੁਸਾਰ ਉਹ ਬਾਲਟੀ ਦੀ ਜਾਂਚ ਕਰ ਰਹੇ ਸਨ ਅਤੇ ਕਿਹਾ ਕਿ ਜੇ ਇਹ ਸਹੀ ਢੰਗ ਨਾਲ ਫਟਦਾ ਤਾਂ ਇਸ ਨਾਲ ਦਰਜਨਾਂ ਮੌਤਾਂ ਹੋ ਸਕਦੀਆਂ ਸਨ।

ਪੁਲਿਸ ਨੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਬਣੇ ਰਹਿਣ ਦੀ ਸਲਾਹ ਦਿੱਤੀ ਹੈ।

"ਅਸੀਂ ਇਸ ਅੱਤਵਾਦ ਤੋਂ ਨਹੀਂ ਹਾਰਾਂਗੇ, ਅਸੀਂ ਮੁੜ ਉੱਠ ਖੜ੍ਹੇ ਹੋਵਾਂਗੇ" ਬ੍ਰਿਟਿਸ਼ ਪੀਐਮ ਨੇ ਕਿਹਾ।
  ਡੋਨਾਲਡ ਟਰੰਪ ਨੇ ਕਿਹਾ ਕਿ ਫਿਰ ਕਿਸੇ ਬੁਰੀ ਸੋਚ ਦੇ ਮਾਲਕ ਅੱਤਵਾਦੀ ਨੇ ਲੰਡਨ ਵਿੱਚ ਹਮਲਾ ਕੀਤਾ ਹੈ। ਸਾਨੂੰ ਅੱਤਵਾਦੀਆਂ ਨਾਲ ਸਖਤਾਈ ਨਾਲ ਪੇਸ਼ ਆਉਣਾ ਪੈਣ ਦੀ ਜ਼ਰੂਰਤ ਹੈ। —PTC News

Related Post