ਲੋਪੋਕੇ 'ਚ ਪਲਟੀ ਸਕੂਲੀ ਵੈਨ, ਕਈ ਬੱਚੇ ਜ਼ਖਮੀ

By  Jashan A October 11th 2019 11:27 AM -- Updated: October 11th 2019 11:28 AM

ਲੋਪੋਕੇ 'ਚ ਪਲਟੀ ਸਕੂਲੀ ਵੈਨ, ਕਈ ਬੱਚੇ ਜ਼ਖਮੀ,ਲੋਪੋਕੇ: ਅੰਮ੍ਰਿਤਸਰ ਦੇ ਅਧੀਨ ਪੈਂਦੇ ਲੋਪੋਕੇ 'ਚ ਇੱਕ ਸਕੂਲੀ ਵੈਨ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਵੈਨ 'ਚ ਸਵਾਰ ਬੱਚਿਆਂ ਦੇ ਮਾਮੂਲੀ ਸੱਟਾਂ ਲੱਗ ਗਈਆਂ ਹਨ।

School Van Accident ਮਿਲੀ ਜਾਣਕਾਰੀ ਮੁਤਾਬਕ ਵੈਨ ਬੱਚਿਆਂ ਨੂੰ ਡੇਰੇ ਡੇਰਿਆਂ ਤੋਂ ਸਕੂਲ ਲੈ ਕੇ ਆ ਰਹੀ ਸੀ ਤਾਂ ਰਸਤੇ 'ਚ ਸੜਕ ਉੱਪਰ ਕੁਝ ਲੋਕਾਂ ਵਲੋਂ ਨਾਜਾਇਜ਼ ਤੌਰ ਤੇ ਮਿੱਟੀ ਸੁੱਟੀ ਗਈ ਸੀ ਅਤੇ ਸੜਕ ਦੇ ਰਸਤੇ ਨੂੰ ਆਪਣੀਆਂ ਆਪਣੀ ਜ਼ਮੀਨ 'ਚ ਮਿਲਾ ਗਿਆ ਸੀ, ਜਿਸ ਕਾਰਨ ਇਹ ਰਸਤਾ ਬਹੁਤ ਤੰਗ ਹੋ ਗਿਆ ਸੀ।ਇਸੇ ਕਾਰਨ ਇਹ ਵੈਨ ਨਾਲ ਲੱਗਦੇ ਝੋਨੇ ਦੇ ਖੇਤਾਂ 'ਚ ਪਲਟ ਗਈ।

ਹੋਰ ਪੜ੍ਹੋ:ਕਦੋਂ ਜਾਗੋਗੇ ਕੈਪਟਨ ਸਾਬ੍ਹ ! ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਸੋਗ 'ਚ ਡੁੱਬਿਆ ਪਰਿਵਾਰ

School Van Accidentਉਧਰ ਇਸ ਘਟਨਾ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ।

-PTC News

Related Post