ਲੁਧਿਆਣਾ ਬੰਬ ਧਮਾਕੇ ਦੇ ਮੁਲਜ਼ਮ ਗਗਨਦੀਪ ਦੀ ਰਿਹਾਇਸ਼ 'ਤੇ ਪੁਲਿਸ ਤੇ NIA ਨੇ ਮਾਰਿਆ ਛਾਪਾ, ਜਾਣੋ ਕੀ ਹੋਇਆ ਬਰਾਮਦ

By  Riya Bawa December 25th 2021 09:46 AM -- Updated: December 25th 2021 09:48 AM

ਖੰਨਾ: ਲੁਧਿਆਣਾ ਬੰਬ ਧਮਾਕੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਦੀ ਸ਼ਨਾਖ਼ਤ ਕਰ ਲਈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਮੁਲਜ਼ਮ ਦੀ ਸ਼ਨਾਖਤ ਗਗਨਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਖੰਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਜਿਸ ਦੌਰਾਨ ਗਗਨਦੀਪ ਸਿੰਘ ਦੀ ਖੰਨਾ ਸਥਿਤ ਰਿਹਾਇਸ਼ 'ਤੇ ਪੁਲਿਸਅਤੇ ਐੱਨ.ਆਈ.ਏ. ਵੱਲੋਂ ਛਾਪੇਮਾਰੀ ਕੀਤੀਗਈ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ, ਆਂਢ-ਗੁਆਂਢ 'ਚ ਪੁੱਛਗਿੱਛ ਕੀਤੀ ਗਈ ਅਤੇ ਘਰ ਦੇ ਸਾਮਾਨ ਨੂੰ ਵੀ ਖੰਗਾਲਿਆ ਗਿਆ। ਜਿਸ ਦੌਰਾਨ ਪੁਲਿਸ ਨੂੰ ਇੱਕ ਲੈਪਟਾਪ ਅਤੇ ਕੁਝ ਨਕਦੀ ਵੀ ਮਿਲੀ ਹੈ।

ਹੋਰ ਪੜ੍ਹੋ: ਮੁਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਿਜ਼

ਸਾਬਕਾ ਪੁਲੀਸ ਮੁਲਾਜ਼ਮ ਸੀ ਮੁਲਜ਼ਮ

ਸੂਤਰਾਂ ਦੇ ਹਵਾਲੇ ਤੋਂ ਹੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸਾਬਕਾ ਪੁਲੀਸ ਮੁਲਾਜ਼ਮ ਸੀ ਅਤੇ ਐਨ ਡੀ ਪੀ ਸੀ ਐਕਟ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ 2019 ਤਿੱਨ ਅਗਸਤ ਵਿਚ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਸਤੰਬਰ 2021 ਯਾਨੀ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਹ ਰਿਹਾਅ ਹੋ ਕੇ ਵਾਪਿਸ ਆਇਆ ਸੀ, ਮੁਲਜ਼ਮ ਖੰਨਾ ਦੀ ਹੀ ਪ੍ਰੋਫੈਸਰ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੰਜਾਬ ਪੁਲੀਸ ਵੱਲੋਂ ਉਸ ਨੂੰ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਡਿਸਮਿਸ ਕਰ ਦਿੱਤਾ ਗਿਆ ਸੀ।

ਸਿਮ ਤੋਂ ਹੋਈ ਸ਼ਨਾਖ਼ਤ-ਸੂਤਰ

ਲੁਧਿਆਣਾ ਜ਼ਿਲ੍ਹਾ ਕਚਹਿਰੀ ਦੇ ਵਿੱਚ ਹੋਏ ਬੰਬ ਧਮਾਕੇ ਇਸ ਤੋਂ ਬਾਅਦ ਕੇਂਦਰੀ ਸੁਰੱਖਿਆ ਏਜੰਸੀਆਂ ਘਟਨਾ ਵਾਲੀ ਥਾਂ ਦਾ ਲਗਾਤਾਰ ਮੁਆਇਨਾ ਕਰਕੇ ਸਬੂਤ ਇਕੱਤਰ ਕਰ ਰਹੀਆਂ ਸਨ ਅਤੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਾਲੀ ਥਾਂ੬ ਦਾ ਜਾਇਜ਼ਾ ਲੈਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲੀਸ ਨੂੰ ਜੋ ਸਬੂਤ ਇਕੱਤਰ ਹੋਏ ਉਨ੍ਹਾਂ ਵਿਚ ਜੋ ਸਿਮ ਬਰਾਮਦ ਹੋਇਆ ਉਸ ਦੇ ਆਧਾਰ ਤੇ ਹੀ ਪੁਲੀਸ ਮੁਲਜ਼ਮ ਤੱਕ ਪਹੁੰਚ ਪਾਈ।

-PTC News

Related Post