ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਦੀ ਹੋਈ ਪਛਾਣ ,ਮੁੱਖ ਦੋਸ਼ੀ ਕਾਬੂ

By  Shanker Badra February 12th 2019 07:32 PM

ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਦੀ ਹੋਈ ਪਛਾਣ ,ਮੁੱਖ ਦੋਸ਼ੀ ਕਾਬੂ:ਲੁਧਿਆਣਾ : ਲੁਧਿਆਣਾ ਦੇ ਮੁੱਲਾਂਪੁਰ 'ਚ ਬੀਤੇ ਦਿਨੀਂ ਇੱਕ ਲੜਕੀ ਨਾਲ 12 ਲੋਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਅੱਜ ਸਵੇਰੇ 6 ਮੁਲਜ਼ਮਾਂ ਦੇ ਸਕੈੱਚ ਜਾਰੀ ਕੀਤੇ ਸਨ।ਜਿਨ੍ਹਾਂ 'ਚੋਂ ਪੁਲਿਸ ਨੇ 5 ਦੋਸ਼ੀਆਂ ਦੀ ਪਛਾਣ ਕਰ ਲਈ ਹੈ।ਇਨ੍ਹਾਂ 5 ਦੋਸ਼ੀਆਂ 'ਚੋਂ ਪੁਲਿਸ ਨੇ ਆਰੋਪੀ ਸਾਦਿਕ ਅਲੀ ਨੂੰ ਕਾਬੂ ਕਰ ਲਿਆ ਹੈ।ਇਹ ਦੋਸ਼ੀ ਸਾਦਿਕ ਅਲੀ ਨਵਾਂਸ਼ਹਿਰ ਦੇ ਪਿੰਡ ਰਾਇਪਾ ਦਾ ਵਸਨੀਕ ਹੈ। [caption id="attachment_255344" align="aligncenter" width="300"]Ludhiana girl gangrape case 5 accused Identity , One Arrested ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਦੀ ਹੋਈ ਪਛਾਣ , ਮੁੱਖ ਦੋਸ਼ੀ ਕਾਬੂ[/caption] ਮਿਲੀ ਜਾਣਕਾਰੀ ਮੁਤਾਬਕ ਦੂਸਰੇ ਦੋਸ਼ੀ ਦਾ ਨਾਮ ਜਗਰੂਪ ,ਤੀਸਰਾ ਅਜੇ ਕੁਮਾਰ ,ਚੌਥਾ ਸੈਫ਼ ਅਲੀ ,ਪੰਜਵਾਂ ਸੁਰੂਮੂ ਅਤੇ ਛੇਵੇਂ ਦੀ ਅਜੇ ਪਛਾਣ ਹੋਣੀ ਬਾਕੀ ਹੈ।ਇਸ ਮਾਮਲੇ ਦੀ ਪੁਸ਼ਟੀ ਜਗਰਾਉਂ ਦੇ ਐਸ.ਪੀ. ਤਰੁਣ ਰਤਨ ਨੇ ਕੀਤੀ ਹੈ।ਦੱਸ ਦੇਈਏ ਕਿ ਇਸ ਮਾਮਲੇ ਵਿੱਚ ਡੀਆਈਜੀ ਰਣਵੀਰ ਖੱਟੜਾ ਨੇ ਬੀਤੇ ਕੱਲ ਮੁੱਲਾਂਪੁਰ ਦੇ ਏ.ਐੱਸ.ਆਈ. ਵਿੱਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਸੀ। [caption id="attachment_255347" align="aligncenter" width="300"]Ludhiana girl gangrape case 5 accused Identity , One Arrested ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਦੀ ਹੋਈ ਪਛਾਣ , ਮੁੱਖ ਦੋਸ਼ੀ ਕਾਬੂ[/caption] ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਦਾਖਾ ਹਲਕੇ 'ਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਜ਼ਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਜਦੋਂ ਲੜਕੀ ਆਪਣੇ ਦੋਸਤ ਨਾਲ ਘੁੰਮਣ ਨਿਕਲੀ ਤਾਂ ਜਿਵੇਂ ਹੀ ਦੋਵੇਂ ਲੁਧਿਆਣਾ ਤੋਂ ਰਾਏਕੋਟ ਰੋਡ 'ਤੇ ਨਿਕਲੇ, ਉਸ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋਹਾਂ ਦੀ ਕਾਰ ਦਾ ਪਿੱਛਾ ਕੀਤਾ ਗਿਆ ਤੇ ਉਸ 'ਤੇ ਹਮਲਾ ਕੀਤਾ ਗਿਆ। [caption id="attachment_255346" align="aligncenter" width="300"]Ludhiana girl gangrape case 5 accused Identity , One Arrested ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਦੀ ਹੋਈ ਪਛਾਣ , ਮੁੱਖ ਦੋਸ਼ੀ ਕਾਬੂ[/caption] ਜਦੋਂ ਬਦਮਾਸ਼ਾਂ ਨੇ ਕਾਰ 'ਤੇ ਹਮਲਾ ਕੀਤਾ ਤਾਂ ਕਾਰ ਚਾਲਕ ਨੌਜਵਾਨ ਨੇ ਗੱਡੀ ਰੋਕ ਲਈ ਤਾਂ ਦੋਵਾਂ ਨੂੰ ਅਗਵਾ ਕਰ ਬਦਮਾਸ਼ ਇੱਕ ਫਾਰਮ ਹਾਊਸ 'ਤੇ ਲੈ ਗਏ,ਜਿਥੇ ਅਗਵਾਕਾਰਾਂ ਨੇ ਲੜਕੀ ਨਾਲ ਪੂਰੀ ਰਾਤ ਜਬਰ ਜਨਾਹ ਕੀਤਾ ਹੈ।ਇਸ ਦੌਰਾਨ ਉਨ੍ਹਾਂ ਅਣਪਛਾਤੇ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਲੜਕੀ ਨਾਲ ਦੇਰ ਰਾਤ ਤੱਕ ਬਲਾਤਕਾਰ ਕੀਤਾ। -PTCNews

Related Post