ਲੁਧਿਆਣਾ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ‘ਚ ਇੱਕ ਦੀ ਮੌਤ , 6 ਕੈਦੀ ਤੇ 6 ਪੁਲਿਸ ਮੁਲਾਜ਼ਮ ਜ਼ਖ਼ਮੀ

By  Shanker Badra June 27th 2019 08:48 PM

ਲੁਧਿਆਣਾ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ‘ਚ ਇੱਕ ਦੀ ਮੌਤ , 6 ਕੈਦੀ ਤੇ 6 ਪੁਲਿਸ ਮੁਲਾਜ਼ਮ ਜ਼ਖ਼ਮੀ:ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੈਦੀਆਂ ਦੀਆਂ ਦੋ ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਗਈ।ਇਸ ਝਗੜੇ ਦੌਰਾਨ ਤੇਜ਼ਧਾਰ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਝੜਪ ਦੌਰਾਨ ਇੱਕ ਕੈਦੀ ਦੀ ਮੌਤ ਹੋ ਗਈ ਹੈ ਜਦਕਿ 6 ਕੈਦੀ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਦੋ ਕੈਦੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ 6 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। [caption id="attachment_312246" align="aligncenter" width="300"] Ludhiana Jail Clash , One killed, 6 prisoner and 6 policemen injured
ਲੁਧਿਆਣਾ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ‘ਚ ਇੱਕ ਦੀ ਮੌਤ , 6 ਕੈਦੀ ਤੇ 6 ਪੁਲਿਸ ਮੁਲਾਜ਼ਮ ਜ਼ਖ਼ਮੀ[/caption] ਜਦੋਂ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਤੋਂ ਬਾਅਦ ਜੇਲ੍ਹ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਤਾਂ ਪੁਲਿਸ ਵੱਲੋਂ ਭੜਕੇ ਹੋਏ ਇਨ੍ਹਾਂ ਕੈਦੀਆਂ 'ਤੇ ਕਾਬੂ ਪਾਉਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਜੇਲ੍ਹ ਅੰਦਰ ਮੌਜੂਦ ਕੈਦੀਆਂ ਨੇ ਸਿਲੰਡਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ।ਇਸ ਘਟਨਾ ਦੇ ਦੌਰਾਨ ਫਾਇਰਿੰਗ 'ਚ ਇਕ ਕੈਦੀ ਦੀ ਮੌਤ ਹੋ ਗਈ ਹੈ ਪਰ ਅਧਿਕਾਰਕ ਤੌਰ 'ਤੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। [caption id="attachment_312248" align="aligncenter" width="300"]Ludhiana Jail Clash , One killed, 6 prisoner and 6 policemen injured
ਲੁਧਿਆਣਾ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ‘ਚ ਇੱਕ ਦੀ ਮੌਤ , 6 ਕੈਦੀ ਤੇ 6 ਪੁਲਿਸ ਮੁਲਾਜ਼ਮ ਜ਼ਖ਼ਮੀ[/caption] ਜ਼ਿਕਰਯੋਗ ਹੈ ਕਿ ਬੀਤੀ ਰਾਤ ਸੰਨੀ ਨਾਂ ਦੇ ਕੈਦੀ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਥੋਂ ਉਸ ਨੂੰ ਪਟਿਆਲਾ ਲਈ ਰੈਫ਼ਰ ਕੀਤਾ ਗਿਆ। ਓਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੈਦੀਆਂ ਨੇ ਦੋਸ਼ ਲਾਇਆ ਕਿ ਸੰਨੀ ਦੀ ਮੌਤ ਪੁਲਿਸ ਦੀ ਕੁੱਟਮਾਰ ਨਾਲ ਹੋਈ ਹੈ। [caption id="attachment_312249" align="aligncenter" width="300"]Ludhiana Jail Clash , One killed, 6 prisoner and 6 policemen injured
ਲੁਧਿਆਣਾ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਝੜਪ ‘ਚ ਇੱਕ ਦੀ ਮੌਤ , 6 ਕੈਦੀ ਤੇ 6 ਪੁਲਿਸ ਮੁਲਾਜ਼ਮ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ-ਕਸ਼ਮੀਰ ‘ਚ ਡੂੰਘੀ ਖੱਡ ‘ਚ ਡਿੱਗਾ ਵਾਹਨ , ਲੜਕੀਆਂ ਸਮੇਤ 11 ਵਿਦਿਆਰਥੀਆਂ ਦੀ ਮੌਤ , ਕਈ ਜ਼ਖਮੀ ਉਸ ਦੀ ਮੌਤ ਤੋਂ ਬਾਅਦ ਭੜਕੇ ਕੈਦੀਆਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ।ਕੈਦੀਆਂ ਨੇ ਜੇਲ੍ਹ ਕੰਪਲੈਕਸ ਵਿੱਚ ਖੜੀ ਪੁਲਿਸ ਦੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ। ਫਿਲਹਾਲ ਜੇਲ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।ਇਸ ਦੌਰਾਨ ਜੇਲ੍ਹ ਅੰਦਰ ਹੋਈ ਹਿੰਸਾ ਦਾ ਫਾਇਦਾ ਚੁੱਕਦੇ ਹੋਏ ਜੇਲ੍ਹ ਦੀਆਂ ਕੰਧਾਂ ਟੱਪ ਕੇ 9 ਕੈਦੀ ਫਰਾਰ ਹੋ ਗਏ ਪਰ ਪੁਲਿਸ ਨੇ ਪੰਜ ਕੈਦੀਆਂ ਨੂੰ ਕਾਬੂ ਕਰ ਲਿਆ, ਜਦਕਿ ਚਾਰ ਕੈਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। -PTCNews

Related Post