ਗੈਂਗਰੇਪ ਮਾਮਲੇ 'ਚ ਡੀਜੀਪੀ ਦਿਨਕਰ ਗੁਪਤਾ ਵੱਲੋਂ ਪ੍ਰੈਸ ਵਾਰਤਾ, 6 ਮੁਲਜ਼ਮਾਂ ਦੇ ਗ੍ਰਿਫਤਾਰ ਹੋਣ ਦੀ ਕੀਤੀ ਪੁਸ਼ਟੀ

By  Jashan A February 14th 2019 02:57 PM -- Updated: February 14th 2019 03:03 PM

ਗੈਂਗਰੇਪ ਮਾਮਲੇ 'ਚ ਡੀਜੀਪੀ ਦਿਨਕਰ ਗੁਪਤਾ ਵੱਲੋਂ ਪ੍ਰੈਸ ਵਾਰਤਾ, 6 ਮੁਲਜ਼ਮਾਂ ਦੇ ਗ੍ਰਿਫਤਾਰ ਹੋਣ ਦੀ ਕੀਤੀ ਪੁਸ਼ਟੀ,ਲੁਧਿਆਣਾ: ਲੁਧਿਆਣਾ ਗੈਂਗਰੇਪ ਮਾਮਲੇ 'ਚ ਅੱਜ ਪੰਜਾਬ ਦੇ ਨਵੇਂ ਚੁਣੇ ਗਏ ਡੀਜੀਪੀ ਦਿਨਕਰ ਗੁਪਤਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ, ਜਿਸ ਦੌਰਾਨ ਉਹਨਾਂ ਨੇ ਇਸ ਘਟਨਾ ਨੂੰ ਕਾਫੀ ਦੁਖਾਂਤ ਘਟਨਾ ਦੱਸਿਆ। ਇਸ ਮੌਕੇ ਡੀਜੀਪੀ ਨੇ ਕਿਹਾ ਕਿ ਇਹ ਬਲਾਇੰਡ ਕੇਸ ਸੀ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਤੇ ਸਿਰਫ ਪੀੜਤਾ ਦੇ ਕਹਿਣ 'ਤੇ ਹੀ ਸਕੈੱਚ ਤਿਆਰ ਕੀਤੇ ਸਨ, ਜਿਸ ਕਾਰਨ ਇਕ ਤੋਂ ਬਾਅਦ ਇੱਕ ਦੋਸ਼ੀ ਗ੍ਰਿਫਤਾਰ ਕੀਤੇ ਗਏ। ਹੁਣ ਤੱਕ ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਨੇ ਕਿਹਾ ਕਿ ਫਾਸਟ ਟ੍ਰੈਕ ਕੋਰਟ ਦੇ ਜ਼ਰੀਏ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਸਜ਼ਾ ਮਿਲ ਜਾਵੇਗੀ ਤੇ ਜੋ ਦੋਸ਼ੀ ਬਾਕੀ ਹਨ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ 'ਚ ਢਿੱਲ ਵਰਤਣ ਵਾਲੇ ਇੱਕ ਏ ਐੱਸ ਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਇਸ ਮਾਮਲੇ 'ਚ ਹੋਰ ਵੀ ਕਾਰਵਾਈ ਕੀਤੀ ਜਾਵੇਗੀ। [caption id="attachment_256322" align="aligncenter" width="300"]dgp ਗੈਂਗਰੇਪ ਮਾਮਲੇ 'ਚ ਡੀਜੀਪੀ ਦਿਨਕਰ ਗੁਪਤਾ ਵੱਲੋਂ ਪ੍ਰੈਸ ਵਾਰਤਾ, 6 ਮੁਲਜ਼ਮਾਂ ਦੇ ਗ੍ਰਿਫਤਾਰ ਹੋਣ ਦੀ ਕੀਤੀ ਪੁਸ਼ਟੀ[/caption] ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ 12 ਦੇ ਕਰੀਬ ਲੋਕਾਂ ਵੱਲੋਂ ਇੱਕ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਸੀ, ਜਿਸ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। -PTC News

Related Post