ਲੁਧਿਆਣਾ 'ਚ ਪਤੀ-ਪਤਨੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ, ਜਾਣੋ ਵਜ੍ਹਾ

By  Jashan A March 4th 2019 03:42 PM

ਲੁਧਿਆਣਾ 'ਚ ਪਤੀ-ਪਤਨੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ, ਜਾਣੋ ਵਜ੍ਹਾ,ਲੁਧਿਆਣਾ: ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੋਂ ਦੇ ਭਾਰਤੀ ਨਗਰ 'ਚ ਇੱਕ ਪਤੀ ਪਤਨੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਹਿਚਾਣ ਪਤੀ ਪੰਕਜ ਅਤੇ ਪਤਨੀ ਪੂਨਮ ਵਜੋਂ ਹੋਈ ਹੈ।

ldh ਲੁਧਿਆਣਾ 'ਚ ਪਤੀ-ਪਤਨੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ, ਜਾਣੋ ਵਜ੍ਹਾ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਦੋਹਾਂ ਦਾ ਵਿਆਹ 2011 'ਚ ਹੋਇਆ ਸੀ ਅਤੇ ਉਨ੍ਹਾਂ ਦੇ 2 ਬੱਚੇ (ਇਕ ਲੜਕਾ 4 ਸਾਲ ਅਤੇ ਇਕ ਲੜਕੀ 3 ਸਾਲ) ਹਨ।

ldh ਲੁਧਿਆਣਾ 'ਚ ਪਤੀ-ਪਤਨੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ, ਜਾਣੋ ਵਜ੍ਹਾ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵਾਂ ਦਾ ਆਪਸ 'ਚ ਲੜਾਈ-ਝਗੜਾ ਹੁੰਦਾ ਰਹਿੰਦਾ ਸੀ।ਅੱਜ ਸਵੇਰੇ ਵੀ ਉਨ੍ਹਾਂ ਦਾ ਝਗੜਾ ਹੋ ਗਿਆ, ਜਿਸ ਕਾਰਨ ਦੋਵਾਂ ਪਤੀ-ਪਤਨੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ldh ਲੁਧਿਆਣਾ 'ਚ ਪਤੀ-ਪਤਨੀ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ, ਜਾਣੋ ਵਜ੍ਹਾ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post