ਲੁਧਿਆਣਾ ਗੈਂਗਰੇਪ ਮਾਮਲੇ 'ਚ ਵੱਡਾ ਖੁਲਾਸਾ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਇੱਕ ਹੋਰ ਗੈਂਗਰੇਪ: ਸੂਤਰ

By  Jashan A February 14th 2019 11:08 AM

ਲੁਧਿਆਣਾ ਗੈਂਗਰੇਪ ਮਾਮਲੇ 'ਚ ਵੱਡਾ ਖੁਲਾਸਾ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਇੱਕ ਹੋਰ ਗੈਂਗਰੇਪ: ਸੂਤਰ,ਲੁਧਿਆਣਾ: ਲੁਧਿਆਣਾ ਗੈਂਗਰੇਪ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਦੋਸ਼ੀਆਂ ਨੂੰ 7 ਦਿਨ ਦੇ ਰਿਮਾਂਡ 'ਤੇ ਲੈਣ ਤੋਂ ਬਾਅਦ ਪੁਲਿਸ ਨੇ ਆਰੋਪੀਆਂ ਤੋਂ ਪੁੱਛਗਿੱਛ ਕੀਤੀ। [caption id="attachment_256152" align="aligncenter" width="300"]rape ਲੁਧਿਆਣਾ ਗੈਂਗਰੇਪ ਮਾਮਲੇ 'ਚ ਵੱਡਾ ਖੁਲਾਸਾ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਇੱਕ ਹੋਰ ਗੈਂਗਰੇਪ: ਸੂਤਰ[/caption] ਜਿਸ ਦੌਰਾਨ ਉਹਨਾਂ ਨੇ ਇੱਕ ਹੋਰ ਗੈਂਗਰੇਪ ਕਰਨ ਦਾ ਦੋਸ਼ ਕਬੂਲਿਆ। ਪੀੜਤਾ ਨੇ ਬਦਨਾਮੀ ਦੇ ਡਰ ਤੋਂ ਪੁਲਿਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਹੋਰ ਪੜ੍ਹੋ:ਜਲੰਧਰ ਜਿਊਲਰੀ ਦੀ ਦੁਕਾਨ ‘ਚ ਲੁਟੇਰੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਕਰਕੇ ਹੋਏ ਫਰਾਰ ! ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਸ ਵਲੋਂ ਪੀੜਤ ਲੜਕੀ ਵਲੋਂ ਬਣਵਾਏ ਗਏ ਸਕੈਚਾਂ ਦੇ ਆਧਾਰ ਉਤੇ ਛਾਪੇਮਾਰੀ ਸ਼ੁਰੂ ਕੀਤੀ ਸੀ।ਪੁਲਿਸ ਵਲੋਂ ਪਹਿਲਾਂ ਇਸ ਮਾਮਲੇ ਵਿਚ ਸਾਦਿਕ ਅਲੀ, ਜਸਪਾਲ ਅਤੇ ਸੂਰਮੂ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਅਜੇ ਵੀ ਅਣਪਛਾਤੇ ਦੋਸ਼ੀ ਦੀ ਭਾਲ ਕਰਨ ਵਿਚ ਲੱਗੀ ਹੋਈ ਹੈ। [caption id="attachment_256151" align="aligncenter" width="300"]rape ਲੁਧਿਆਣਾ ਗੈਂਗਰੇਪ ਮਾਮਲੇ 'ਚ ਵੱਡਾ ਖੁਲਾਸਾ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਇੱਕ ਹੋਰ ਗੈਂਗਰੇਪ: ਸੂਤਰ[/caption] ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ 12 ਦੇ ਕਰੀਬ ਲੋਕਾਂ ਵੱਲੋਂ ਇੱਕ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਸੀ, ਜਿਸ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। -PTC News

Related Post